ਮੁੰਬਈ(ਬਿਊਰੋ)— ਬੁੱਧਵਾਰ ਨੂੰ ਜਾਨਹਵੀ ਕਪੂਰ ਤੇ ਈਸ਼ਾਨ ਖੱਟੜ ਦੀ ਸਟਾਰਰ ਫਿਲਮ 'ਧੜਕ' ਦੀ ਸਕ੍ਰੀਨਿੰਗ ਰੱਖੀ ਗਈ। ਸਕ੍ਰੀਨਿੰਗ 'ਚ ਰੇਖਾ ਨੇ ਬਲੈਕ-ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਜਾਨਹਵੀ ਆਪਣੀ ਸੌਤੇਲੀ ਭੈਣ ਅੰਸ਼ੁਲਾ ਕਪੂਰ ਨਾਲ ਇਕ ਹੀ ਕਾਰ 'ਚ ਪਹੁੰਚੀਆਂ।
ਲੰਡਨ 'ਚ ਸ਼ੂਟਿੰਗ ਕਾਰਨ ਪਿਛਲੀ ਸਕ੍ਰੀਨਿੰਗ 'ਤੇ ਅਰਜੁਨ ਕਪੂਰ ਨਾ ਆ ਸਕਿਆ ਪਰ ਇਸ ਵਾਰ ਉਹ ਵੀ ਫਿਲਮ ਦੇਖਣ ਪਹੁੰਚੇ।
ਇਨ੍ਹਾਂ ਤੋਂ ਇਲਾਵਾ ਜਾਨਹਵੀ ਕਪੂਰ ਪਿਤਾ ਬੋਨੀ ਕਪੂਰ, ਖੁਸ਼ੀ ਕਪੂਰ, ਨੀਲਿਮਾ ਅਜ਼ੀਮ, ਰਾਜੇਸ਼ ਖੱਟੜ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਮਲਾਇਕਾ ਅਰੋੜਾ, ਨੇਹਾ ਕੱਕੜ, ਸਾਰਾ ਖਾਨ, ਡੈਵਿਡ ਧਵਨ ਮਾਧੁਰੀ ਦੀਕਸ਼ਿਤ, ਕਰਨ ਜੌਹਰ, ਨੇਹਾ ਧੂਪੀਆ, ਅੰਗਦ ਬੇਦੀ ਸਮੇਤ ਹੋਰ ਹਸਤੀਆਂ ਨਜ਼ਰ ਆਈਆਂ।
ਦੱਸਣਯੋਗ ਹੈ ਕਿ ਜਾਨਹਵੀ ਤੇ ਈਸ਼ਾਨ ਖੱਟੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਧੜਕ' ਦੇ ਪ੍ਰਮੋਸ਼ਨ ਰੁੱਝੇ ਹੋਏ ਹਨ। ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ।
ਦੱਸ ਦੇਈਏ ਕਿ 'ਧੜਕ' ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ।
ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।