FacebookTwitterg+Mail

ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੇ ਨਵੇਂ ਗੀਤ 'ਧੱਕਾ' ਦਾ ਆਡੀਓ ਲੀਕ

dhaka sidhu moose wala afsana khan latest new punjabi songs 2019
11 October, 2019 11:41:41 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਤੋਂ ਬਾਅਦ ਇਕ ਹਿੱਟ ਗੀਤ ਸਰੋਤਿਆਂ ਦੀ ਝੋਲੀ 'ਚ ਪਾ ਰਹੇ ਹਨ। ਫਿਲਮ 'ਅੜਬ ਮੁਟਿਆਰਾਂ' 'ਚ ਗਾਇਆ ਉਨ੍ਹਾਂ ਦਾ ਗੀਤ ਸੁਪਰ ਹਿੱਟ ਸਾਬਤ ਹੋਇਆ ਹੈ ਪਰ ਹੁਣ ਉਹ ਬਹੁਤ ਜਲਦ ਅਫਸਾਨਾ ਖਾਨ ਨਾਲ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਧੱਕਾ' ਹੈ। 'ਧੱਕਾ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੀ ਆਡੀਓ ਲੀਕ ਹੋ ਗਿਆ ਹੈ। ਇਸ ਆਡੀਓ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਟਿਊਬ 'ਤੇ ਇਸ ਗੀਤ ਨੂੰ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੀ ਆਵਾਜ਼ 'ਚ ਗਾਏ ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਖੁਦ ਹੀ ਲਿਖੇ ਹਨ, ਜਦੋਂ ਕਿ ਗੀਤ ਨੂੰ ਸੰਗੀਤ ਕਿਡ ਨੇ ਦਿੱਤਾ ਹੈ।


Tags: DhakaSidhu Moose WalaOriginal SongAfsana KhanNew Punjabi Song

Edited By

Sunita

Sunita is News Editor at Jagbani.