FacebookTwitterg+Mail

ਧਮਕ ਬੇਸ ਵਾਲਾ ਮੁੱਖ ਮੰਤਰੀ ਲੈ ਕੇ ਆ ਰਿਹੈ ਨਵਾਂ ਗੀਤ

dhamak base mukh mantri
24 January, 2019 02:15:19 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਧਮਕ ਬੇਸ ਮੁੱਖ ਮੰਤਰੀ ਪੂਰੀ ਤਰ੍ਹਾਂ ਨਾਲ ਛਾਇਆ ਹੋਇਆ ਹੈ। ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦਾ ਹਾਲ ਹੀ 'ਚ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ ਸੀ 'ਧਮਕ ਦਿ ਬਾਸ'। ਇਸ ਗੀਤ ਨੂੰ ਯੂਟਿਊਬ 'ਤੇ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਲੋਕਾਂ ਵਲੋਂ ਮਿਲੇ ਇਸ ਪਿਆਰ ਦੇ ਚਲਦਿਆਂ ਮੁੱਖ ਮੰਤਰੀ ਨਵਾਂ ਗੀਤ ਲੈ ਕੇ ਆ ਰਿਹਾ ਹੈ।

  ਧਮਕ ਬੇਸ ਮੁੱਖ ਮੰਤਰੀ ਦਾ ਨਵਾਂ ਗੀਤ-


ਜੀ ਹਾਂ ਮੁੱਖ ਮੰਤਰੀ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਡੈਵਿਲ' ਹੈ। ਇਸ ਗੀਤ 'ਚ ਮੁੱਖ ਮੰਤਰੀ ਨਾਲ ਪੰਜਾਬੀ ਗਾਇਕਾ ਸੋਨੀ ਮਾਨ ਵੀ ਨਜ਼ਰ ਆਵੇਗੀ। ਹੁਣ ਲੋਕਾਂ ਵਲੋਂ ਮੁੱਖ ਮੰਤਰੀ ਦੇ 'ਡੈਵਿਲ' ਗੀਤ ਨੂੰ ਕਿੰਨਾ ਪਿਆਰ ਮਿਲੇਗਾ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


Tags: Dhamak Base Mukh MantriPunjabi MusicNew Punjabi Music Videoਧਮਕ ਦਿ ਬਾਸਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.