FacebookTwitterg+Mail

ਧਰਮਿੰਦਰ ਨੇ ਸਾਂਝੀਆਂ ਕੀਤੀਆਂ ਬੌਬੀ ਦੇ ਬਚਪਨ ਦੀਆਂ ਕੁਝ ਹਸੀਨ ਯਾਦਾਂ

dharmendra
22 March, 2019 12:09:05 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਜੋ ਅੱਜ-ਕਲ ਆਪਣੇ ਫਾਰਮ ਹਾਊਸ 'ਤੇ ਕੁਦਰਤ 'ਚ ਸਮਾਂ ਬਿਤਾ ਰਹੇ ਹਨ ਪਰ ਇਸ ਦੇ ਚਲਦਿਆਂ ਸ਼ੋਸ਼ਲ ਮੀਡੀਆ 'ਤੇ ਪੂਰੀ ਤਰਾਂ ਸਰਗਰਮ ਵੀ ਰਹਿੰਦੇ ਹਨ ਅਤੇ ਨਵੀਆਂ ਪੁਰਾਣੀਆਂ ਯਾਦਾਂ ਨਾਲ ਆਪਣੇ ਫੈਨਜ਼ ਨਾਲ ਜੁੜੇ ਵੀ ਰਹਿੰਦੇ ਹਨ। ਉਨ੍ਹਾਂ ਨੇ ਕਈ ਸਾਲ ਪਹਿਲਾਂ ਬਣੀ ਬੌਬੀ ਦਿਓਲ ਨਾਲ ਆਪਣੀ ਇਕ ਸ਼ੌਰਟ ਫਿਲਮ ਦੇ ਕੁਝ ਕਲਿਪ ਸਾਂਝੇ ਕੀਤੇ ਹਨ।

 
 
 
 
 
 
 
 
 
 
 
 
 
 

Good morning friends 🌞

A post shared by Dharmendra Deol (@aapkadharam) on Mar 21, 2019 at 9:34pm PDT


ਇਸ 'ਚ ਬੌਬੀ ਦਿਓਲ ਦੀਆਂ ਬਚਪਨ ਦੀਆਂ ਝਲਕੀਆਂ ਅਤੇ ਧਰਮਿੰਦਰ ਦੀਆਂ ਜਵਾਨੀ ਵੇਲੇ ਦੇ ਦ੍ਰਿਸ਼ ਬੜੇ ਹੀ ਸ਼ਾਨਦਾਰ ਨਜ਼ਰ ਆ ਰਹੇ ਹਨ।ਧਰਮਿੰਦਰ ਨੇ ਇਕ ਕੈਪਸ਼ਨ 'ਚ ਲਿਖਿਆ ਹੈ ਕਿ ਹਮਾਰਾ ਧਰਮ, ਮੈਂ ਇਹ ਸ਼ੌਰਟ ਫਿਲਮ ਕੀਤੀ ਸੀ, ਸ਼ਾਇਦ ਆਪਣੀ ਜਾਂ ਆਪਣੇ ਦੋਸਤ ਦੀ ਮਦਦ ਲਈ। ਉਨ੍ਹਾਂ ਦਿਨਾਂ 'ਚ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਸੀ।


ਇਕ ਘੰਟਾ ਕੁਝ ਮਿੰਟਾ ਦੀ ਇਸ ਫਿਲਮ 'ਚ ਤੁਹਾਡੇ ਲਈ ਕੁਝ ਝਲਕੀਆਂ। ਇਸ ਤੋਂ ਪਹਿਲਾਂ ਵੀ ਧਰਮਿੰਦਰ ਆਪਣੇ ਫਾਰਮ ਹਾਊਸ 'ਚ ਖੇਤੀ ਕਰਦੇ ਅਤੇ ਖੇਤੀ ਦੇ ਕਈ ਗੁਣ ਦੱਸਦੇ ਹੋਏ ਵੀ ਵੀਡੀਓ ਸਾਂਝੀਆਂ ਕਰ ਚੁੱਕੇ ਹਨ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਇਕ ਵਾਰ ਫਿਰ ਦਰਸ਼ਕਾਂ ਵੱਲੋਂ ਦੇਖ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ।


Tags: DharmendraBobby DeolInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.