FacebookTwitterg+Mail

83 ਸਾਲ ਦੀ ਉਮਰ 'ਚ ਧਰਮਿੰਦਰ ਖੁਦ ਨੂੰ ਇੰਝ ਰੱਖਦੇ ਹਨ ਫਿੱਟ, ਵੀਡੀਓ ਵਾਇਰਲ

dharmendra
08 April, 2019 02:08:16 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਜੋ ਕਿ ਅੱਜਕੱਲ ਫਿਲਮੀ ਪਰਦੇ ਤੋਂ ਦੂਰ ਹਨ ਪਰ ਸ਼ੋਸ਼ਲ ਮੀਡੀਆ 'ਤੇ ਉਹ ਅਕਸਰ ਹੀ ਆਪਣੇ ਸਰੋਤਿਆਂ ਨਾਲ ਜੁੜੇ ਰਹਿੰਦੇ ਹਨ। ਦੱਸ ਦਈਏ ਕਿ ਧਰਮਿੰਦਰ 83 ਸਾਲ ਦੇ ਹੋ ਚੁੱਕੇ ਹਨ ਪਰ ਫਿਟਨੈੱਸ ਦੇ ਮਾਮਲੇ 'ਚ ਉਹ ਹਾਲੇ ਵੀ ਨੌਜਵਾਨਾਂ ਨੂੰ ਪਿੱਛੇ ਛੱਡ ਰਹੇ ਹਨ। ਹਾਲ ਹੀ 'ਚ ਧਰਮਿੰਦਰ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਧਰਮਿੰਦਰ ਸਵੇਰੇ ਜਲਦੀ ਉੱਠ ਕੇ ਯੋਗਾ ਕਰ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰਹਿਣ ਦਾ ਸੁਨੇਹਾ ਦੇ ਰਹੇ ਹਨ। 


ਦੱਸ ਦਈਏ ਕਿ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੂੰ ਇਹ ਵੀਡੀਓ ਕਾਫੀ ਪਸੰਦ ਆਇਆ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਇਹ ਵੀਡੀਓ ਫੈਨਜ਼ ਨੂੰ ਪਸੰਦ ਆ ਰਿਹਾ ਹੈ। ਈਸ਼ਾ ਦਿਓਲ ਨੇ ਕੁਮੈਂਟ 'ਚ ਲਿਖਿਆ ''ਆਈ ਲਵ ਯੂ ਪਾਪਾ''। ਇਸ ਵੀਡੀਓ ਤੋਂ ਈਸ਼ਾ ਦਿਓਲ ਵੀ ਕਾਫੀ ਪ੍ਰਭਾਵਿਤ ਹੋਈ ਹੈ। ਹੋਏ ਹਨ।

 

ਤੜਕੇ ਉੱਠ ਕੇ ਧਰਮਿੰਦਰ 1 ਘੰਟਾ ਪ੍ਰਣਾਇਮ ਅਤੇ ਯੋਗਾ ਕਰਦੇ ਹਨ। ਧਰਮਿੰਦਰ ਦਾ ਕਹਿਣਾ ਹੈ ਕਿ ''ਐਕਸਰਸਾਈਜ਼ ਕਰੋ ਯੋਗਾ ਕਰੋ, ਇਕ-ਦੂਜੇ ਨਾਲ ਪਿਆਰ ਕਰੋ ਅਤੇ ਇਸ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉ।'' ਧਰਮਿੰਦਰ ਅੱਜਕੱਲ ਪ੍ਰੋਫੈਸ਼ਨਲ ਦੁਨੀਆਂ ਤੋਂ ਦੂਰ ਹੋ ਕੇ ਨਿੱਜ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ। ਆਪਣਾ ਜ਼ਿਆਦਾਤਰ ਸਮਾਂ ਉਹ ਆਪਣੇ ਫਾਰਮ-ਹਾਊਸ 'ਤੇ ਬਿਤਾਉਂਦੇ ਹਨ ਅਤੇ ਆਰਗੈਨਿਕ ਖੇਤੀ ਕਰਦੇ ਹੋਏ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ।


Tags: DharmendraInstagram VideoEsha DeolExerciseBollywood Celebrity

Edited By

Sunita

Sunita is News Editor at Jagbani.