FacebookTwitterg+Mail

ਧਰਮਿੰਦਰ ਦਾ ਖੁਲਾਸਾ, ਫਿਲਮ ਨਾ ਮਿਲਣ ਕਾਰਨ ਨਸ਼ੇ ’ਚ ਕੀਤਾ ਸੀ ਡਾਇਰੈਕਟਰ ਨੂੰ ਪ੍ਰੇਸ਼ਾਨ

dharmendra
09 September, 2019 10:28:23 AM

ਮੁੰਬਈ(ਬਿਊਰੋ)- ਫਿਲਮੀ ਦੁਨੀਆ ਤੋਂ ਦੂਰ ਧਰਮਿੰਦਰ ਅੱਜਕਲ ਆਪਣਾ ਜ਼ਿਆਦਾਤਰ ਸਮਾਂ ਫਾਰਮ ਹਾਊਸ ’ਚ ਬਤੀਤ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਕਿਹਾ ਕਿ ਫਿਲਮ ਆਨੰਦ ’ਚ ਕੰਮ ਨਾ ਮਿਲਣ ਕਰ ਕੇ ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਨੂੰ ਸ਼ਰਾਬ ਪੀ ਕੇ ਪੂਰੀ ਰਾਤ ਪ੍ਰੇਸ਼ਾਨ ਕੀਤਾ ਸੀ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਡੈਬਿਓ ਫਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਲਈ ਧਰਮਿੰਦਰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ ਸਨ। ਕਪਿਲ ਸ਼ਰਮਾ ਨਾਲ ਗੱਲ ਕਰਦੇ ਹੋਏ ਧਰਮਿੰਦਰ ਨੇ ਇਕ ਵੱਡਾ ਖੁਲਾਸਾ ਕੀਤਾ, ਉਨ੍ਹਾਂ ਕਿਹਾ ਕਿ ਰਿਸ਼ੀਕੇਸ਼ ਨੇ ਮੈਨੂੰ ਫਿਲਮ ਆਨੰਦ ਦੀ ਕਹਾਣੀ ਸੁਣਾਈ ਸੀ ਤੇ ਫਿਲਮ ਕਰਨ ਨੂੰ ਕਿਹਾ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਫਿਲਮ ਰਾਜੇਸ਼ ਦੇ ਨਾਲ ਸ਼ੁਰੂ ਹੋ ਗਈ ਹੈ, ਫਿਰ ਮੈਂ ਸ਼ਰਾਬ ਪੀ ਕੇ ਮੁਖਰਜੀ ਨੂੰ ਸਾਰੀ ਰਾਤ ਤੰਗ ਕੀਤਾ ਅਤੇ ਉਨ੍ਹਾਂ ਨੂੰ ਸੌਂਣ ਨਹੀਂ ਦਿੱਤਾ।
Punjabi Bollywood Tadka
ਕਪਿਲ ਸ਼ਰਮਾ ਨੇ ਧਰਮਿੰਦਰ ਕੋਲੋਂ ਉਨ੍ਹਾਂ ਦੀ ਫਿਲਮਾਂ ਬਾਰੇ ਸਵਾਲ ਕਰਦੇ ਹੋਏ ਪੁੱਛਿਆ ਕਿ ਕੀ ਇਹ ਠੀਕ ਹੈ,  ਜਦੋਂ ਫਿਲਮ ‘ਚੁਪਕੇ ਚਪਕੇ’ ’ਚ ਤੁਸੀਂ ਡਰਾਈਵਰ ਦਾ ਰੋਲ ਕੀਤਾ, ਤਾਂ ਤੁਹਾਨੂੰ ਸਟੋਰੀ ਨਹੀਂ ਪਤਾ ਸੀ, ਤੁਸੀਂ ਸਿਰਫ ਨਿਰਦੇਸ਼ਕ ਦੇ ਕਹਿਣ ’ਤੇ ਚਲੇ ਗਏ ਸੀ। ਇਸ ’ਤੇ ਧਰਮਿੰਦਰ ਨੇ ਦੱਸਿਆ ਰਿਸ਼ੀ ਦਾ ਸਾਨੂੰ ਆਊਟਲਾਈਨ ਸੁਣਾ ਦਿੰਦੇ ਸਨ, ਪਤਾ ਚੱਲ ਜਾਂਦਾ ਸੀ ਕੀ ਹੋਵੇਗਾ ਅੱਗੇ।


Tags: DharmendraAnand Hrishikesh MukherjeePal Pal Dil Ke PaasChupke ChapekeThe Kapil Sharma Show

About The Author

manju bala

manju bala is content editor at Punjab Kesari