FacebookTwitterg+Mail

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ

dharmendra
23 October, 2019 09:15:02 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਹੀਮੈਨ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਜੋੜੀ ਅੱਜ ਵੀ ਬਾਲੀਵੁੱਡ 'ਚ ਹਰ ਇਕ ਨੂੰ ਮਾਤ ਦਿੰਦੀ ਹੈ। ਇਸ ਜੋੜੀ ਦਾ ਪਿਆਰ ਅੱਜ ਵੀ ਬਰਕਰਾਰ ਹੈ। ਇਹ ਜੋੜੀ ਹਮੇਸ਼ਾ ਲਾਈਮ ਲਾਈਟ ਤੋਂ ਦੂਰ ਰਹੀ ਹੈ ਅਤੇ ਕਦੇ ਵੀ ਇਸ ਜੋੜੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਨਹੀਂ ਬੋਲਿਆ ਪਰ ਹੁਣ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਲੈ ਕੇ ਖੁੱਲ੍ਹ ਕੇ ਬੋਲਿਆ ਹੈ। ਇਕ ਇੰਟਰਵਿਊ 'ਚ ਹੇਮਾ ਨੇ ਕਿਹਾ ਕਿ ''ਜਿਸ ਸਮੇਂ ਮੈਂ ਧਰਮਿੰਦਰ ਨੂੰ ਦੇਖਿਆ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਸੀ ਕਿ ਉਹ ਸਿਰਫ ਮੇਰੇ ਲਈ ਹੀ ਬਣੇ ਹੋਏ ਹਨ। ਪ੍ਰਕਾਸ਼ ਕੌਰ ਬਾਰੇ ਹੇਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਸਾਡੇ ਵਿਆਹ ਨਾਲ ਕਿਸੇ ਹੋਰ ਨੂੰ ਦੁੱਖ ਪਹੁੰਚੇ। ਉਨ੍ਹਾਂ ਦੀ ਪਹਿਲੀ ਪਤਨੀ ਤੇ ਬੱਚਿਆਂ ਨੇ ਕਦੇ ਵੀ ਆਪਣੀ ਜ਼ਿੰਦਗੀ 'ਚ ਮੇਰੀ ਦਖਲ ਅੰਦਾਜ਼ੀ ਮਹਿਸੂਸ ਨਹੀਂ ਕੀਤੀ। ਮੈਂ ਧਰਮਿੰਦਰ ਨਾਲ ਵਿਆਹ ਕੀਤਾ ਪਰ ਕਦੇ ਵੀ ਉਨ੍ਹਾਂ ਨੂੰ ਪਹਿਲੇ ਪਰਿਵਾਰ ਤੋਂ ਵੱਖ ਨਹੀਂ ਕੀਤਾ''।

ਦੱਸ ਦਈਏ ਕਿ ਜਦੋਂ ਉਨ੍ਹਾਂ ਦੀ ਖੂਬਸੂਰਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਖੂਬਸੂਰਤ ਹਾਂ ਪਰ ਜਦੋਂ ਲੋਕ ਮੈਨੂੰ ਖੂਬਸੂਰਤ ਕਹਿੰਦੇ ਹਨ ਤਾਂ ਮੈਂ ਸੋਚਦੀ ਹਾਂ ਕਿ ਮੈਂ ਵਾਕਏ ਹੀ ਖੂਬਸੂਰਤ ਹਾਂ।


Tags: DharmendraHema MaliniParkash KaurSunny DeolBollywood Celebrity

Edited By

Sunita

Sunita is News Editor at Jagbani.