FacebookTwitterg+Mail

ਧਰਮਿੰਦਰ ਨੇ ਸਾਹਨੇਵਾਲ ਦੀ ਧਰਤੀ ਨੂੰ ਸਿਰ ਝੁਕਾ ਕੇ ਕੀਤਾ ਨਮਸਕਾਰ

dharmendra
09 March, 2020 11:37:08 AM

ਸਾਹਨੇਵਾਲ (ਹਨੀ ਚਾਠਲੀ) - ਪੰਜਾਬ ਦੇ ਜੰਮਪਲ ਅਤੇ ਫਿਲਮ ਨਗਰੀ ਮੁੰਬਈ ਦੇ ਸੁਪਰਸਟਾਰ ਧਰਮਿੰਦਰ ਦਿਓਲ ਬੀਤੀ ਦੇਰ ਰਾਤ ਜਦੋਂ ਅਚਾਨਕ ਰੇਲਵੇ ਸਟੇਸ਼ਨ ਸਾਹਨੇਵਾਲ ਪਹੁੰਚੇ ਤਾਂ ਉਥੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਆਗੂ ਅਮਨ ਪਨੇਸਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਅਮਨ ਪਨੇਸਰ ਨੇ ਦੱਸਿਆ ਕਿ ਜਦੋਂ ਮੈਂ ਦੇਰ ਰਾਤ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਮੈਨੂੰ ਕੁਝ ਗੱਡੀਆਂ ਦਾ ਕਾਫਲਾ ਆਉਂਦਾ ਦਿਖਾਈ ਦਿੱਤਾ ਤਾਂ ਮੈਂ ਰੁਕ ਗਿਆ, ਦੇਖਣ ’ਤੇ ਪਤਾ ਲੱਗਾ ਕਿ ਇਸ ਗੱਡੀਆਂ ਦੇ ਕਾਫਲੇ ਵਿਚ ਫਿਲਮ ਮਹਾਨਗਰੀ ਦੇ ਸੁਪਰ ਸਟਾਰ ਧਰਮਿੰਦਰ ਦਿਓਲ ਹਨ, ਤਾਂ ਫੌਰਨ ਉਨ੍ਹਾਂ ਨੇ ਮੈਨੂੰ ਦੇਖ ਕੇ ਆਪਣੀ ਗੱਡੀ ਰੋਕ ਲਈ ਅਤੇ ਗੱਡੀ ਦੇ ਬਾਹਰ ਆ ਕੇ ਪਹਿਲਾਂ ਤਾਂ ਉਨ੍ਹਾਂ ਸਾਹਨੇਵਾਲ ਦੀ ਧਰਤੀ ਨੂੰ ਸਿਰ ਝੁਕਾ ਕੇ ਨਮਸਕਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਪਿੰਡ ਸਾਹਨੇਵਾਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਾਹਨੇਵਾਲ ਨੂੰ ਕਦੇ ਵੀ ਭੁਲਾ ਨਹੀਂ ਸਕਦਾ, ਕਿਉਂਕਿ ਮੈਂ ਸਾਹਨੇਵਾਲ ਦੀ ਮਿੱਟੀ ਵਿਚ ਖੇਡ ਕੇ ਜਵਾਨ ਹੋਇਆ ਹਾਂ ਅਤੇ ਇਸ ਮਿੱਟੀ ਤੋਂ ਹੀ ਮੈਨੂੰ ਅੱਜ ਸ਼ੌਹਰਤ ਮਿਲੀ ਹੈ ਅਤੇ ਜੋ ਕੁਝ ਵੀ ਮੈਂ ਸਾਹਨੇਵਾਲ ਕਸਬੇ ਲਈ ਕਰ ਸਕਦਾ ਹਾਂ, ਕਰਾਂਗਾ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣੇ ਆਪਣੇ ਨਿੱਜੀ ਕੰਮ ਲਈ ਜਾ ਰਹੇ ਸਨ।

ਦੱਸ ਦੇਈਏ ਕਿ ਧਰਮਿੰਦਰ ਨੇ ਵੈਲੇਨਟਾਈਨ ਡੇਅ ਦੇ ਮੌਕੇ ’ਤੇ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਸੀ। ਇਸ ਰੈਸਟੋਰੈਂਟ ਦਾ ਨਾਮ ਉਨ੍ਹਾਂ ਨੇ He Man ਰੱਖਿਆ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਇਸ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਰੈਸਟੋਰੈਂਟ ਨੂੰ ਗ਼ੈਰਕਾਨੂੰਨੀ ਉਸਾਰੀ ਦੇ ਚਲਦੇ ਸੀਲ ਕੀਤਾ ਗਿਆ ਹੈ। ਖਬਰਾਂ ਹਨ ਕਿ ਇਸ ਰੈਸਟੋਰੈਂਟ ’ਤੇ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ। ਨਗਰ ਨਿਗਮ ਅਧਿਕਾਰੀ ਰੈਸਟੋਰੈਂਟ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਮੌਜੂਦ ਸਟਾਫ ਅਤੇ ਗਾਹਕਾਂ ਨੂੰ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੈਸਟੋਰੈਂਟ ਦੇ ਬਾਹਰ ਨੋਟਿਸ ਲਗਾ ਦਿੱਤਾ।


Tags: DharmendraSahnewalPunjabBollywood Celebrityਧਰਮਿੰਦਰ

About The Author

sunita

sunita is content editor at Punjab Kesari