FacebookTwitterg+Mail

ਐਵਾਰਡ ਨਾਈਟ 'ਚ ਪਹੁੰਚਣਗੀਆਂ ਧਰਮਿੰਦਰ-ਨੀਰੂ ਬਾਜਵਾ ਸਮੇਤ ਇਹ ਹਸਤੀਆਂ, ਸਿਡਨੀ 'ਚ ਹੋਵੇਗਾ ਧਮਾਲ

    1/6
05 May, 2017 09:33:09 AM
ਮੁੰਬਈ— ਫ੍ਰੈਂਡਸ ਇੰਡੀਆ ਐਂਟਰਟੇਨਮੈਂਟ ਵੱਲੋਂ ਸਿਡਨੀ ਦੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ 'ਚ 13 ਮਈ ਨੂੰ ਆਈ. ਐੱਫ. ਐੱਫ. ਏ. ਏ. 2017 ਬਾਲੀਵੁੱਡ ਫਿਲਮ ਐਵਾਰਡ ਨਾਈਟ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਰੋਹ 'ਚ ਧਰਮਿੰਦਰ, ਨੀਰੂ ਬਾਜਵਾ, ਸੋਨੂੰ ਨਿਗਮ, ਜਿੰਮੀ ਸ਼ੇਰਗਿਲ, ਰਣਧੀਰ ਕਪੂਰ, ਸ਼ਕਤੀ ਕਪੂਰ, ਏਕਤਾ ਕਪੂਰ, ਦਿਵਿਆ ਦੱਤਾ, ਜਾਵੇਦ ਅਖਤਰ, ਸੋਫੀਆ ਚੌਧਰੀ, ਰਾਕੇਸ਼ ਰੋਸ਼ਨ, ਸ਼ੇਖਰ ਸੁਮਨ, ਆਨੰਦ ਰਾਜ ਆਨੰਦ, ਤਰਨ ਆਦਰਸ਼, ਹਰਿਹਰਣ ਤੇ ਭੂਮੀ ਤ੍ਰਿਵੇਦੀ ਵਰਗੀਆਂ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਲਾਈਵ ਪ੍ਰਫਾਰਮੈਂਸ ਦੇਣਗੀਆਂ। ਫਿਜ਼ੀ ਟਾਈਮਸ ਸਿਡਨੀ ਦੇ ਨਵਨੀਤ ਐੱਸ. ਆਨੰਦ ਬਾਲੀਵੁੱਡ ਲੀਜੈਂਡ ਧਰਮਿੰਦਰ ਦੇ ਮੁੰਬਈ ਸਥਿਤ ਘਰ ਗਏ ਤਾਂ ਧਰਮਿੰਦਰ ਨੇ ਸਿਡਨੀ 'ਚ ਆਈ. ਐੱਫ. ਐੱਫ. ਏ. ਏ. 2017 ਦੇ ਆਯੋਜਨ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਖਾਸ ਤੌਰ 'ਤੇ ਉਨ੍ਹਾਂ ਫ੍ਰੈਂਡਸ ਇੰਡੀਆ ਐਂਟਰਟੇਨਮੈਂਟ ਆਸਟ੍ਰੇਲੀਆ ਦੇ ਸੀ. ਈ. ਓ. ਵੀ. ਵਿਕਾਸ ਪਾਲ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।

Tags: Awards NightDharmendraSydneyNeeru BajwaSonu NigamJimmy ShergillRandhir KapoorSophie Choudryਐਵਾਰਡ ਨਾਈਟਧਰਮਿੰਦਰ