FacebookTwitterg+Mail

ਧਰਮਿੰਦਰ ਨੇ ਬੇਟੇ ਸੰਨੀ ਦਿਓਲ ਨੂੰ ਦਿੱਤਾ ਅਜਿਹਾ ਸਪ੍ਰਾਈਜ਼, ਨਮ ਹੋਈਆਂ ਅੱਖਾਂ

dharmendra
25 April, 2018 02:06:34 PM

ਮੁੰਬਈ (ਬਿਊਰੋ)— ਦਿਓਲ ਪਰਿਵਾਰ ਦੇ ਮੈਬਰ ਇਕ ਦੂਜੇ ਦੇ ਕਿੰਨੇ ਕਰੀਬ ਹਨ, ਉਸਦਾ ਅੰਦਾਜ਼ਾ ਉਨ੍ਹਾਂ ਦੀਆਂ ਤਸਵੀਰਾਂ ਅਤੇ ਪਰਿਵਾਰਕ ਪਾਰਟੀਆਂ 'ਚ ਨਜ਼ਰ ਆਉਂਦਾ ਹੈ। ਇਕ ਵਾਰ ਫਿਰ ਇਸ ਬਾਲੀਵੁੱਡ ਪਰਿਵਾਰ 'ਚ ਆਪਸ 'ਚ ਇਕ ਪਿਆਰਾ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਧਰਮਿੰਦਰ ਨੇ ਬੇਟੇ ਸੰਨੀ ਦਿਓਲ ਨੂੰ ਉਸਦੇ ਸੈੱਟ 'ਤੇ ਮੁਲਾਕਾਤ ਰਾਹੀਂ ਸਪ੍ਰਾਈਜ਼ ਦੇਣ ਦਾ ਮੂਡ ਬਣਾਇਆ। ਧਰਮਿੰਦਰ ਪਿੱਛਲੇ ਕਾਫੀ ਦਿਨਾਂ ਤੋਂ ਦਿੱਲੀ 'ਚ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੰਨੀ ਦਿਓਲ ਅਤੇ ਉਨ੍ਹਾਂ ਬੇਟਾ ਕਰਨ ਦਿਓਲ ਆਪਣੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਲਈ ਐੱਨ. ਸੀ. ਆਰ. 'ਚ ਸ਼ੂਟ ਕਰ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਮਿਲਣ ਪਹੁੰਚੇ।

Punjabi Bollywood Tadka
ਧਰਮਿੰਦਰ, ਸੰੰਨੀ ਅਤੇ ਕਰਨ ਨੂੰ ਬਿਨਾਂ ਦੱਸੇ ਸੈੱਟ 'ਤੇ ਜਾਣਾ ਚਾਹੁੰਦੇ ਸਨ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਸ ਨਾਲ ਸ਼ੂਟਿੰਗ 'ਤੇ ਕੋਈ ਪ੍ਰਭਾਵ ਪਵੇ। ਦਰਸਅਲ, ਉਹ ਫਿਲਮ ਸੈੱਟ 'ਤੇ ਆਪਣੇ ਪੋਤਰੇ ਨੂੰ ਸ਼ੂਟ ਕਰਦਿਆਂ ਦੇਖਣਾ ਚਾਹੁੰਦੇ ਸਨ। ਪਰ ਜਿਵੇਂ ਹੀ ਧਰਮਿੰਦਰ ਫਿਲਮ ਸੈੱਟ 'ਤੇ ਪਹੁੰਚੇ ਤਾਂ ਸ਼ੂਟਿੰਗ ਕਰੂ ਵਿਚਕਾਰ ਹਲਚਲ ਪੈਦਾ ਹੋ ਗਈ ਅਤੇ ਸੰਨੀ ਨੇ ਇਹ ਸਭ ਨੋਟਿਸ ਕਰ ਲਿਆ। ਸੂਤਰਾਂ ਮੁਤਾਬਕ ਧਰਮਿੰਦਰ ਦੇ ਇਸ ਸਰਪ੍ਰਾਈਜ਼ ਨੂੰ ਦੇਖਦੇ ਹੀ ਸੰਨੀ ਦੀ ਅੱਖਾਂ ਨਮ ਹੋ ਗਈਆਂ ਅਤੇ ਕੁਝ ਬੋਲ ਨਹੀਂ ਸਕੇ। ਧਰਮਿੰਦਰ ਲਈ ਆਪਣੇ ਪੋਤਰੇ ਨੂੰ ਸ਼ੂਟ ਕਰਦੇ ਦੇਖਣਾ ਇਕ ਭਾਵੁਕ ਪਲ ਸੀ। ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖਾਸ ਪਲ ਦੀ ਤਸਵੀਰ ਸ਼ੇਅਰ ਕੀਤੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਦਿੱਲੀ ਐੱਨ. ਸੀ. ਆਰ. 'ਚ ਕਰਨ ਦਿਓਲ ਦੀ ਇਸ ਡੈਬਿਊ ਲਈ ਇਕ ਕਾਰ ਰੇਸਿੰਗ ਦਾ ਸੀਕਵੈਂਸ ਸ਼ੂਟ ਹੋ ਰਿਹਾ ਹੈ। ਧਰਮਿੰਦਰ ਦੀ ਸਾਲ 1973 'ਚ ਆਈ ਫਿਲਮ ਬਲੈਕਮੇਲ ਦੇ ਹਿੱਟ ਗੀਤ ਨੂੰ ਇਸ ਫਿਲਮ ਦਾ ਟਾਈਟਲ ਗੀਤ ਬਣਾਇਆ ਗਿਆ ਹੈ।


Tags: Sunny Deol Dharmendra Karan Deol Pal Pal Dil Ke Paas Instagram Bollywood Actor

Edited By

Kapil Kumar

Kapil Kumar is News Editor at Jagbani.