FacebookTwitterg+Mail

ਜਦੋਂ ਈਵੈਂਟ ਦੌਰਾਨ ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਏ ਧਰਮਿੰਦਰ

dharmendra
12 August, 2018 04:46:26 PM

ਮੁੰਬਈ (ਬਿਊਰੋ)— ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਆਪਣੀ ਆਗਾਮੀ ਫਿਲਮ 'ਯਮਲਾ ਪਗਲਾ ਦੀਵਾਨਾ : ਫਿਰ ਸੇ' ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਲ ਹੀ 'ਚ ਟਰੇਲਰ ਲਾਂਚ ਈਵੈਂਟ ਦੌਰਾਨ ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋ ਗਏ। ਦਰਸਅਲ, ਟਰੇਲਰ ਲਾਂਚ ਮੌਕੇ ਸ਼੍ਰੀਦੇਵੀ ਬਾਰੇ ਗੱਲ ਕਰਦੇ ਹੋਏ ਧਰਮਿੰਦਰ ਨੇ ਕਿਹਾ, ''ਮੈਂ ਉਨ੍ਹਾਂ ਨਾਲ 'ਨਾਕਾ ਬੰਦੀ' ਫਿਲਮ 'ਚ ਕੰਮ ਕੀਤਾ ਸੀ, ਉਹ ਬਹੁਤ ਚੰਗੀ ਸੀ, ਬਹੁਤ ਅਫਸੋਸ ਹੈ ਕਿ ਇਸ ਗੱਲ ਦਾ ਕਿ ਉਹ ਦੁਨੀਆ 'ਚੋਂ ਇੰਨੀ ਜਲਦੀ ਚਲੀ ਗਈ। ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਧਰਮਿੰਦਰ ਨੇ ਕਿਹਾ ਕਿ ਮੈਨੂੰ ਯਾਦ ਹੈ ਉਨ੍ਹਾਂ ਨੂੰ ਘਰ ਦਾ ਖਾਣਾ ਪਸੰਦ ਸੀ, ਉਹ ਸੈੱਟ 'ਤੇ ਸਾਡੇ ਲਈ ਘਰ ਤੋਂ ਖਾਣਾ ਲੈ ਕੇ ਆਉਂਦੀ ਸੀ''। ਸ਼੍ਰੀਦੇਵੀ ਬਾਰੇ ਗੱਲ ਕਰਦੇ ਹੋਏ ਧਰਮਿੰਦਰ ਦਾ ਮਨ ਭਰ ਆਇਆ ਅਤੇ ਉਨ੍ਹਾਂ ਕਿਹਾ, ''ਮੈਂ ਬਹੁਤ ਭਾਵੁਕ ਇਨਸਾਨ ਹਾਂ, ਇਸ ਤੋਂ ਜ਼ਿਆਦਾ ਉਨ੍ਹਾਂ ਬਾਰੇ ਹੋਰ ਕੀ ਕਹਿ ਸਕਦਾ ਹਾਂ''।


ਦੱਸਣਯੋਗ ਹੈ ਕਿ 'ਯਮਲਾ ਪਗਲਾ ਦੀਵਾਨਾ' 2011 'ਚ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ। ਇਸ ਤੋਂ ਬਾਅਦ 2013 'ਚ ਫਿਲਮ ਦਾ ਦੂਜਾ ਭਾਗ ਰਿਲੀਜ਼ ਹੋਇਆ, ਜਿਸ ਨੂੰ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਮਿਲੀਆਂ। ਹੁਣ ਮਲਟੀਸਟਾਰਰ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਯਮਲਾ ਪਗਲਾ ਦੀਵਾਨਾ ਫਿਰ ਸੇ' 'ਚ ਕਈ ਸਾਲ ਬਾਅਦ ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਦੀ ਜੋੜੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਇਹ ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Dharmendra Sridevi Yamla Pagla Deewana Phir Se Event Trailer Bollywood Actor

Edited By

Kapil Kumar

Kapil Kumar is News Editor at Jagbani.