FacebookTwitterg+Mail

B'Day SPL: ਧਰਮਿੰਦਰ ਨੇ 83 ਵੇਂ ਜਨਮਦਿਨ 'ਤੇ ਖੋਲ੍ਹਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ਼

dharmendra
08 December, 2018 12:07:15 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੀ ਮੈਨ ਯਾਨੀ ਧਰਮਿੰਦਰ ਅੱਜ ਆਪਣਾ 83ਵਾਂ ਜਨਮਦਿਨ ਮਨਾ ਰਹੇ ਹਨ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਇਸ ਮੌਕੇ 'ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇਕ ਵੱਡਾ ਰਾਜ਼ ਖੋਲ੍ਹਿਆ ਅਤੇ ਆਪਣੇ ਫੈਨਜ਼ ਨੂੰ ਤੋਹਫਾ ਦਿੱਤਾ।
Punjabi Bollywood Tadka
ਹੀ ਮੈਨ ਧਰਮਿੰਦਰ ਭਾਰਤੀ ਫਿਲਮ ਇੰਡਸਟਰੀ ਦਾ ਇਕ ਅਜਿਹਾ ਨਾਮ ਹੈ, ਜਿਸ ਨੇ ਬਲੈਕ ਐਂਡ ਵਾਈਟ ਦੇ ਦੌਰ ਤੋਂ ਲੈ ਕੇ ਰੰਗੀਨ ਪਰਦੇ 'ਤੇ ਅਤੇ ਅਜੋਕੇ ਐਚ. ਡੀ. ਥਰੀ. ਡੀ. ਸਿਨੇਮਾ 'ਚ ਅਭਿਨੈ ਕੀਤਾ। ਧਰਮਿੰਦਰ ਖੁਦ ਫਿਲਮਾਂ ਦਾ ਦੀਵਾਨਾ ਸੀ ਅਤੇ ਇਹੀ ਦੀਵਾਨਗੀ ਉਨ੍ਹਾਂ ਨੂੰ ਬਾਲੀਵੁੱਡ 'ਚ ਲੈ ਆਈ।
Punjabi Bollywood Tadka
ਫਿਲਮਾਂ ਪ੍ਰਤੀ ਆਪਣੀ ਦੀਵਾਨਗੀ ਦਾ ਇਕ ਰਾਜ਼ ਖੋਲ੍ਹਦੇ ਹੋਏ ਧਰਮਿੰਦਰ ਨੇ ਦੱਸਿਆ ਕਿ ਮੈਂ ਇਕ ਹੀ ਫਿਲਮ ਨੂੰ ਸਕੂਲ ਤੋਂ ਬੰਕ ਮਾਰ ਕੇ ਕਰੀਬ 40 ਵਾਰ ਦੇਖਿਆ, ਜਿਸ ਦਾ ਨਾਂ 'ਦਿਲਲੱਗੀ' ਸੀ। ਜਿਸ ਨੂੰ ਏ.ਆਰ. ਕਰਦਾਰ ਨੇ ਬਣਾਇਆ ਸੀ ਅਤੇ ਨਿਰਦੇਸ਼ਿਤ ਵੀ ਕੀਤਾ ਸੀ। ਇਹ ਭਾਰਤੀ ਸਿਨੇਮਾ ਦੀ ਚੌਥੀ ਸਭ ਤੋਂ ਮੋਟੀ ਕਮਾਈ ਕਰਨ ਵਾਲੀ ਫਿਲਮ ਸੀ।
Punjabi Bollywood Tadka
ਦੂਜੇ ਪਾਸੇ, ਧਰਮਿੰਦਰ ਡਿਜੀਟਲ ਮੀਡੀਆ 'ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕਈ ਵੀਡੀਓਜ਼ ਅਪਲੋਡ ਕੀਤੀਆਂ। ਇਨ੍ਹਾਂ ਵਿਚ ਉਹ ਆਪਣੇ ਫ਼ਾਰਮ ਹਾਊਸ 'ਚ ਕੁਝ ਘਰੇਲੂ ਕੰਮ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਕੇ ਧਰਮਿੰਦਰ ਨੇ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਆਪਣੇ ਫ਼ਾਰਮ ਹਾਊਸ 'ਤੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ।
Punjabi Bollywood Tadka
ਧਰਮਿੰਦਰ ਦੇ ਜਨਮਦਿਨ 'ਤੇ ਸਨੀ ਦਿਓਲ ਵੀ ਉਨ੍ਹਾਂ ਨੂੰ ਕੁਝ ਖਾਸ ਤੋਹਫਾ ਦੇਣ ਦੀ ਪਲਾਨਿੰਗ ਕਰ ਰਹੇ ਹਨ। ਸਨੀ ਦਿਓਲ  ਪਿਤਾ ਦੀ ਜੀਵਨੀ 'ਤੇ ਇਕ ਕਿਤਾਬ ਲਿਖ ਰਹੇ ਹਨ ਅਤੇ ਡੋਕਿਊਮੈਂਟਰੀ ਵੀ ਬਣਾ ਰਹੇ ਹਨ। ਇਸ ਵਿਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਹੀ ਮੈਨ ਬਨਣ ਤੱਕ ਦੇ ਸਫਰ ਬਾਰੇ ਦੱਸਿਆ ਜਾਵੇਗਾ।


Tags: DharmendraHappy BirthdaySunny DeolDillagi

About The Author

manju bala

manju bala is content editor at Punjab Kesari