FacebookTwitterg+Mail

ਡੇਂਗੂ ਤੋਂ ਉੱਭਰਦੇ ਹੀ ਧਰਮਿੰਦਰ ਬੋਲੇ,’ਊਂਠ ‘ਤੇ ਬੈਠੇ ਇਨਸਾਨ ਨੂੰ ਵੀ ਕੁੱਤਾ ਵੱਡ ਜਾਂਦਾ’

dharmendra after dengue scare    i  m hale and hearty
13 October, 2019 02:36:21 PM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੇ ਸੁਪਰਸਟਾਰ ਧਰਮਿੰਦਰ ਦਿਓਲ ਜਿੰਨ੍ਹਾਂ ਨੇ ਲੰਬੇ ਸਮੇਂ ਤੱਕ ਬਾਲੀਵੁੱਡ ‘ਤੇ ਰਾਜ ਕੀਤਾ ਹੈ ਪਰ ਹੁਣ ਉਹ ਫਿਲਮੀ ਦੁਨੀਆ ਤੋਂ ਦੂਰ ਆਪਣੇ ਫਾਰਮ ਹਾਊਸ ‘ਤੇ ਕੁਦਰਤ ਦੇ ਵਿਚ ਰਹਿ ਕੇ ਆਪਣਾ ਜ਼ਿਆਦਾਤਰ ਸਮਾਂ ਬਤੀਤ ਕਰਦੇ ਹਨ। ਹਾਲ ਹੀ ’ਚ ਖਬਰ ਆਈ ਸੀ ਕਿ ਧਰਮਿੰਦਰ ਨੂੰ ਡੇਂਗੂ ਹੋ ਗਿਆ ਹੈ, ਜਿਸ ਕਾਰਨ ਉਹ ਪੂਰੇ 3 ਦਿਨ ਹਸਪਤਾਲ ‘ਚ ਵੀ ਦਾਖਲ ਰਹੇ। ਹੁਣ ਧਰਮਿੰਦਰ ਨੇ ਆਪਣੀ ਸਿਹਤ ਦੇ ਠੀਕ ਹੋਣ ਦੀ ਖਬਰ ਆਪਣੇ ਸੋਸ਼ਲ ਮੀਡੀਆ ‘ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਧਰਮਿੰਦਰ ਦਿਓਲ ਨੇ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕਰਦੇ ਹੋਏ ਲਿਖਿਆ,”ਦੋਸਤੋ ਲਖਨਊ ਗਿਆ ਸੀ ਕਿ ਅਚਾਨਕ ਡੇਂਗੂ ਨਾਮ ਦੀ ਬੇਸ਼ਰਮ ਬੀਮਾਰੀ ਨੇ ਆ ਘੇਰਿਆ। ਹੁਣ ਥੋੜਾ ਆਰਾਮ ਨਾਲ ਹਾਂ …ਊਂਠ ‘ਤੇ ਬੈਠੇ ਨੂੰ ਵੀ ਕੁੱਤਾ ਵੱਡ ਜਾਂਦਾ ਹੈ”।


ਦੱਸ ਦਈਏ ਪਿਛਲੇ ਦਿਨੀਂ ਧਰਮਿੰਦਰ ਆਪਣੇ ਪੋਤੇ ਕਰਨ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਦੇ ਪ੍ਰਮੋਸ਼ਨ ‘ਚ ਕਈ ਟੀ. ਵੀ. ਸ਼ੋਅਜ਼ ‘ਤੇ ਵੀ ਨਜ਼ਰ ਆਏ ਸਨ। ਕਰਨ ਦਿਓਲ ਦੇ ਫਿਲਮਾਂ ‘ਚ ਆਉਣ ਨਾਲ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਬਾਲੀਵੁੱਡ ‘ਚ ਕਦਮ ਰੱਖ ਲਿਆ ਹੈ। ਹਾਲਾਂਕਿ ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੀ।


Tags: DharmendradengueImstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari