FacebookTwitterg+Mail

ਝਾੜੂ ਨੂੰ ਲੈ ਕੇ ਟਰੋਲ ਹੋਈ ਹੇਮਾ ਮਾਲਿਨੀ, ਧਰਮਿੰਦਰ ਬੋਲੇ, 'ਮੈਨੂੰ ਵੀ ਅਨਾੜੀ ਲੱਗ ਰਹੀ ਸੀ'

dharmendra and hema malini
15 July, 2019 02:11:13 PM

ਮੁੰਬਈ (ਬਿਊਰੋ) — 83 ਸਾਲ ਦੇ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਫੈਨਜ਼ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੱਝ ਤੇ ਉਸ ਦੇ ਬੱਚੇ ਨਾਲ ਫਨੀ ਅੰਦਾਜ਼ 'ਚ ਗੱਲਬਾਤ ਕਰ ਰਹੇ ਹਨ। ਇਸ ਵੀਡੀਓ 'ਤੇ ਕੁਝ ਯੂਜ਼ਰਸ ਨੇ ਕੁਮੈਂਟਸ ਕਰਦੇ ਹੋਏ ਹੇਮਾ ਮਾਲਿਨੀ 'ਤੇ ਇਕ ਸਵਾਲ ਪੁੱਛਿਆ, ਜਿਸ ਦਾ ਧਰਮਿੰਦਰ ਨੇ ਬਹੁਤ ਮਜ਼ੇਦਾਰ ਜਵਾਬ ਦਿੱਤਾ।

 

ਯੂਜ਼ਰਸ ਨੇ ਪੁੱਛਿਆ ਹੇਮਾ 'ਤੇ ਸਵਾਲ
ਦਰਅਸਲ, ਹਾਲ ਹੀ 'ਚ ਹੇਮਾ ਮਾਲਿਨੀ ਸੰਸਦ ਦੇ ਬਾਹਰ 'ਸਵੱਛ ਭਾਰਤ ਮੁਹਿੰਮ' ਦੇ ਤਹਿਤ ਝਾੜੂ ਲਾਉਂਦੀ ਨਜ਼ਰ ਆਈ ਸੀ ਪਰ ਉਨ੍ਹਾਂ ਦੇ ਝਾੜੂ ਲਾਉਣ ਦੇ ਤਰੀਕੇ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਵਾ ਦਿੱਤਾ। ਅਜਿਹੇ 'ਚ ਯੂਜ਼ਰਸ ਨੇ ਧਰਮਿੰਦਰ ਤੋਂ ਪੁੱਛਿਆ, ''ਸਰ ਮੈਡਮ ਨੇ ਕਦੇ ਅਸਲ 'ਚ ਝਾੜੂ ਨਹੀਂ ਚੁੱਕਿਆ? ਇਸ 'ਤੇ ਧਰਮਿੰਦਰ ਨੇ ਜਵਾਬ ਦਿੱਤਾ, ਹਾਂ ਫਿਲਮਸ 'ਚ, ਮੈਨੂੰ ਵੀ ਅਨਾੜੀ ਲੱਗ ਰਹੀ ਸੀ ਪਰ ਮੈਂ ਬਚਪਨ 'ਚ ਆਪਣੀ ਮਾਂ ਦਾ ਹਮੇਸ਼ਾ ਹੱਥ ਵਟਾਇਆ। ਮੈਂ ਝਾੜੂ ਮਾਰਨ 'ਚ ਮਾਹਿਰ ਸੀ, ਮੈਨੂੰ ਸਵੱਛਤਾ (ਸਫਾਈ) ਪਸੰਦ ਹੈ।''

Punjabi Bollywood Tadka

ਫੈਨਜ਼ ਨੇ ਕੀਤੀ ਧਰਮਿੰਦਰ ਦੀ ਈਮਾਨਦਾਰੀ ਦੀ ਤਾਰੀਫ
ਧਰਮਿੰਦਰ ਦੇ ਇਸ ਈਮਾਨਦਾਰੀ ਭਰੇ ਜਵਾਬ ਨੇ ਉਨ੍ਹਾਂ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਅਤੇ ਕਿਹਾ 'ਤੁਹਾਡੇ ਈਮਾਦਾਰੀ ਭਰੇ ਜਵਾਬ ਨੇ ਮੇਰਾ ਦਿਲ ਜਿੱਤ ਲਿਆ। ਮੈਂ ਤੁਹਾਡਾ ਬਹੁਤ ਸਮਾਨ  ਕਰਦਾ ਹਾਂ। ਹੇਮਾ ਮਾਲਿਨੀ ਮੌਜੂਦਾ ਸਮੇਂ 'ਚ ਮਥੁਰਾ ਤੋਂ ਭਾਜਪਾ ਸੰਸਦ ਹੈ। ਧਰਮਿੰਦਰ ਨਾਲ ਉਨ੍ਹਾਂ ਦਾ ਵਿਆਹ ਸਾਲ 1980 'ਚ ਹੋਇਆ ਸੀ। ਹੇਮਾ ਮਾਲਿਨੀ ਨਾਲ ਧਰਮਿੰਦਰ ਨੇ ਦੂਜਾ ਵਿਆਹ ਕਰਵਾਇਆ ਸੀ।


Tags: DharmendraHema MaliniSocial MediaVideojhaadooParliament Premises Bollywood Celebrity

Edited By

Sunita

Sunita is News Editor at Jagbani.