FacebookTwitterg+Mail

ਧਰਮਿੰਦਰ ਦਾ ਕਿਰਦਾਰ ਨਿਭਾਉਣਾ ਵੱਡੀ ਜ਼ਿੰਮੇਵਾਰੀ : ਰਾਜਕੁਮਾਰ ਰਾਵ

dharmendra and rajkummar rao
17 October, 2019 04:49:11 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਆਪਣੀ ਗੰਭੀਰ ਐਕਟਿੰਗ ਲਈ ਮਸ਼ਹੂਰ ਰਾਜਕੁਮਾਰ ਰਾਵ ਦਾ ਕਹਿਣਾ ਹੈ ਕਿ ਸੁਪਰਹਿੱਟ ਫਿਲਮ 'ਚੁਪਕੇ-ਚੁਪਕੇ' ਦੇ ਰੀਮੇਕ 'ਚ ਧਰਮਿੰਦਰ ਵਾਲਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਵੱਡੀ ਜ਼ਿੰਮੇਦਾਰੀ ਹੈ। ਰਾਜਕੁਮਾਰ 1975 'ਚ ਰਿਲੀਜ਼ ਹੋਈ ਸੁਪਰ ਹਿੱਟ ਫਿਲਮ 'ਚੁਪਕੇ-ਚੁਪਕੇ' ਦੇ ਰੀਮੇਕ 'ਚ ਕੰਮ ਕਰਨ ਜਾ ਰਹੇ ਹਨ। ਉਹ ਇਸ ਫਿਲਮ 'ਚ ਧਰਮਿੰਦਰ ਦੇ ਨਿਭਾਏ ਹੋਏ ਕਿਰਦਾਰ ਨੂੰ ਨਿਭਾਉਣਗੇ। ਰਾਜਕੁਮਾਰ ਨੇ ਕਿਹਾ ਕਿ ਓਰੀਜ਼ਨਲ ਫਿਲਮ 'ਚ ਜੋ ਭੂਮਿਕਾ ਧਰਮਿੰਦਰ ਨੇ ਨਿਭਾਈ ਸੀ, ਉਸ ਨੂੰ ਨਿਭਾਉਣਾ ਉਨ੍ਹਾਂ ਲਈ ਇਕ ਵੱਡੀ ਜ਼ਿੰਮੇਵਾਰੀ ਹੈ ਪਰ ਉਹ ਇਸ ਲਈ ਆਪਣਾ 100 ਫੀਸਦੀ ਦੇਣ ਦੀ ਕੋਸ਼ਿਸ਼ ਕਰਨਗੇ।

ਦੱਸ ਦਈਏ ਕਿ ਅੱਗੇ ਰਾਜਕੁਮਾਰ ਨੇ ਕਿਹਾ ਕਿ ਸਕ੍ਰਿਪਟ ਤਿਆਰ ਹੋ ਰਹੀ ਹੈ। ਅਸੀਂ ਨਹੀਂ ਜਾਣਦੇ ਕਿ ਅਸੀਂ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਦੇ ਸਟੈਂਡਰਡ ਨੂੰ ਕਿੰਨਾਂ ਮੈਚ ਕਰ ਸਕਾਂਗੇ ਪਰ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ।


Tags: DharmendraRajkummar RaoChupke ChupkeRemakeHrishikesh Mukherjee

Edited By

Sunita

Sunita is News Editor at Jagbani.