FacebookTwitterg+Mail

ਜਾਣੋ ਕਿਉਂ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਪਿਆਜ਼ ਖਾ ਕੇ ਸੈੱਟ ’ਤੇ ਪਹੁੰਚਦੇ ਸਨ ਧਰਮਿੰਦਰ

dharmendra asha parekh aaye din bahaar ke
09 September, 2019 09:27:48 AM

ਮੁੰਬਈ(ਬਿਊਰੋ)- ਫਿਲਮੀ ਦੁਨੀਆ ਤੋਂ ਦੂਰ ਧਰਮਿੰਦਰ ਅੱਜਕਲ ਆਪਣਾ ਜ਼ਿਆਦਾਤਰ ਸਮਾਂ ਫਾਰਮ ਹਾਊਸ ‘ਚ ਬਤੀਤ ਕਰਦੇ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਧਰਮਿੰਦਰ ਅਤੇ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨਾਲ ਰਿਐਲਿਟੀ ਸ਼ੋਅ ‘ਸੁਪਰਸਟਾਰ ਡਾਂਸਰ’ ‘ਚ ਪਹੁੰਚੇ, ਜਿੱਥੇ ਦੋਵਾਂ ਨੇ ਆਪਣੀਆਂ ਫਿਲਮਾਂ ਨਾਲ ਜੁੜੀਆਂ ਬਹੁਤ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਧਰਮਿੰਦਰ ਨੇ ਕਿਹਾ ਕਿ ਆਸ਼ਾ ਜੀ ਦੀ ਹਰ ਫਿਲਮ ਹਿੱਟ ਹੁੰਦੀ ਸੀ, ਇਸ ਲਈ ਮੈਂ ਉਨ੍ਹਾਂ ਨੂੰ ਜੁਬਲੀ ਪਾਰੇਖ ਕਹਿ ਕੇ ਬੁਲਾਇਆ ਕਰਦਾ ਸੀ। ਸਾਨੂੰ ਸਾਲ 1966 ‘ਚ ਫਿਲਮ ‘ਆਏ ਦਿਨ ਬਹਾਰ ਕੇ’ ‘ਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ।
Punjabi Bollywood Tadka
ਇਸ ਦੌਰਾਨ ਧਰਮਿੰਦਰ ਨੇ ਦੱਸਿਆ,‘‘ਇਸ ਫਿਲਮ ਲਈ ਅਸੀਂ ਦਾਰਜਲਿੰਗ ‘ਚ ਸ਼ੂਟਿੰਗ ਕਰ ਰਹੇ ਸਨ। ਪੈਕਅੱਪ ਤੋਂ ਬਾਅਦ ਪ੍ਰੋਡਿਊਸਰ ਅਤੇ ਕਰੂ ਮੈਂਬਰ ਮਿਲ ਕੇ ਦੇਰ ਰਾਤ ਤੱਕ ਪਾਰਟੀ ਕਰਦੇ ਸਨ। ਮੈਂ ਵੀ ਉਸ ਪਾਰਟੀ ‘ਚ ਪਹੁੰਚ ਜਾਂਦਾ ਤੇ ਕਾਫੀ ਡਰਿੰਕ ਵੀ ਕਰ ਲੈਂਦਾ ਸੀ। ਅਗਲੀ ਸਵੇਰ ਸ਼ਰਾਬ ਦੀ ਬਦਬੂ ਲੁਕਾਉਣ ਲਈ ਮੈਂ ਪਿਆਜ਼ ਖਾ ਲੈਂਦਾ ਸੀ। ਆਸ਼ਾ ਜੀ ਨੇ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਇਹ ਬਦਬੂ ਬਿਲਕੁਲ ਪਸੰਦ ਨਹੀਂ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸ਼ਰਾਬ ਦੀ ਬਦਬੂ ਦੂਰ ਕਰਨ ਲਈ ਪਿਆਜ਼ ਖਾਂਦਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਸ਼ਰਾਬ ਪੀਣ ਤੋਂ ਰੋਕਿਆ।ਉਸ ਤੋਂ ਬਾਅਦ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ ਅਤੇ ਅਸੀਂ ਵਧੀਆ ਦੋਸਤ ਵੀ ਬਣ ਗਏ।‘‘
Punjabi Bollywood Tadka
ਇਸ ਦੇ ਨਾਲ ਆਸ਼ਾ ਪਾਰੇਖ ਨੇ ਕਿਹਾ,‘‘ਕੜ੍ਹਾਕੇ ਦੇ ਠੰਡ ‘ਚ ਵੀ ਧਰਮਿੰਦਰ ਸ਼ਰਾਬ ਨੂੰ ਹੱਥ ਨਹੀਂ ਲਗਾਉਂਦੇ ਸਨ ਕਿਉਂਕਿ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਸੀ।’’


Tags: DharmendraAsha ParekhAaye Din Bahaar KeSuperstar DanceBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari