FacebookTwitterg+Mail

B'Day : ਆਪਣੇ ਫੁਰਸਤ ਦੇ ਪਲਾਂ ਨੂੰ ਫਾਰਮ ਹਾਊਸ 'ਚ ਇੰਝ ਬਿਤਾਉਂਦੇ ਹਨ ਧਰਮਿੰਦਰ

dharmendra birthday
08 December, 2019 12:02:05 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਅੱਜ ਆਪਣਾ 84ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1935 ਨੂੰ ਹੋਇਆ। ਧਰਮਿੰਦਰ ਹਿੰਦੀ ਫਿਲਮਾਂ ਦੇ ਅਜਿਹੇ ਫਨਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ। ਧਰਮਿੰਦਰ ਬਾਲੀਵੁੱਡ 'ਚ ਹੀ-ਮੈਨ ਦੇ ਨਾਂ ਨਾਲ ਜਾਣੇ ਜਾਂਦੇ ਹਨ।
Punjabi Bollywood Tadka
ਕਈ ਸੁਪਰਹਿੱਟ ਫਿਲਮਾਂ 'ਚ ਕੰਮ ਚੁੱਕੇ ਧਰਮਿੰਦਰ ਅੱਜ ਵੀ ਫਿਲਮਾਂ 'ਚ ਕਾਫੀ ਸਰਗਰਮ ਰਹਿੰਦੇ ਹਨ। ਖਬਰਾਂ ਦੀ ਮੰਨੀਏ ਤਾਂ ਫੇਸਬੁੱਕ 'ਤੇ 'ਧਰਮਿੰਦਰ-ਹੀ ਮੈਨ' ਨਾਂ ਨਾਲ ਪੇਜ਼ 'ਤੇ ਹਨ, ਜਿਸ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਕ ਇੰਟਰਵਿਊ ਦੌਰਾਨ ਧਰਮਿੰਦਰ ਨੇ ਕਿਹਾ ਸੀ, ''ਮੈਂ ਜੱਟ ਹਾਂ ਤੇ ਜੱਟ ਜ਼ਮੀਨ ਤੇ ਆਪਣੇ ਖੇਤਾਂ ਨੂੰ ਪਿਆਰ ਕਰਦਾ ਹੈ। ਮੇਰਾ ਜ਼ਿਆਦਾਤਰ ਸਮਾਂ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ 'ਤੇ ਹੀ ਬਤੀਤ ਕਰਦਾ ਹਾਂ।ਸਾਡਾ ਫੋਕਸ ਆਰਗਨਿਕ ਖੇਤੀ 'ਤੇ ਹੈ, ਅਸੀਂ ਝੋਨਾ ਦੀ ਹੀ ਪੈਦਾਵਾਰ ਕਰਦੇ ਹਾਂ। ਫਾਰਮ ਹਾਊਸ 'ਚ ਮੇਰੀਆਂ ਕੁਝ ਮੱਝਾਂ ਵੀ ਹਨ।’’
Punjabi Bollywood Tadka
ਦੱਸਣਯੋਗ ਹੈ ਕਿ ਧਰਮਿੰਦਰ 'ਸ਼ੋਅਲੇ', 'ਮਾਂ', 'ਚਾਚਾ ਭਤੀਜਾ', 'ਧਰਮ ਵੀਰ', 'ਰਾਜ ਤਿਲਕ', 'ਸਲਤਨਤ' ਤੇ 'ਯਕੀਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

 


Tags: DharmendraHappy BirthdaySholayFarmhouseਧਰਮਿੰਦਰ

About The Author

manju bala

manju bala is content editor at Punjab Kesari