ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਨੇ ਆਪਣੇ ਨਾਲ-ਨਾਲ ਛੋਟੇ ਭਰਾ ਅਜੀਤ ਸਿੰਘ ਦਿਓਲ ਨੂੰ ਵੀ ਅਦਾਕਾਰੀ ਦੇ ਗੁਣ ਸਿਖਾਏ ਸਨ। ਅਜੀਤ ਸਿੰਘ ਨੇ ਵੀ ਕੁਝ ਫਿਲਮਾਂ 'ਚ ਅਦਾਕਾਰੀ ਕੀਤੀ ਹੈ। ਉਹ ਅਭੈ ਦਿਓਲ ਦੇ ਪਿਤਾ ਸਨ। ਅਭੈ ਇਨੀ ਦਿਨੀਂ ਆਪਣੀ ਫਿਲਮ 'ਨਾਨੂ ਕੀ ਜਾਨੂ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਹ ਫਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਅਭੈ ਦੇ ਪਿਤਾ ਦਾ ਫਿਲਮਾਂ ਨਾਲ ਕਿਵੇਂ ਜੁੜਿਆ ਰਿਸ਼ਤਾ। ਅਭੈ ਦੇ ਪਿਤਾ ਤੇ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਾ ਸਕ੍ਰੀਨ ਨਾਂ ਕੁੰਵਰ ਅਜੀਤ ਸੀ। ਅਜੀਤ ਦੀਆਂ 'ਖੋਟੇ ਸਿੱਕੇ', 'ਮੇਹਰਬਾਨੀ', 'ਬਰਸਾਤ' ਆਦਿ ਫਿਲਮਾਂ ਕਾਫੀ ਚਰਚਾ 'ਚ ਰਹੀਆਂ ਸਨ। ਉਨ੍ਹਾਂ ਨੇ ਕਈ ਅਜਿਹੀਆਂ ਫਿਲਮਾਂ 'ਚ ਕੰਮ ਕੀਤਾ, ਜਿਸ 'ਚ ਉਨ੍ਹਾਂ ਕ੍ਰੇਡਿਟ ਨਹੀਂ ਮਿਲਿਆ। ਅਜੀਤ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਅਜੀਤ ਨੇ ਦੋ ਫਿਲਮਾਂ ਵੀ ਡਾਇਰੈਕਟ ਕੀਤੀਆਂ ਸਨ, ਜਿਨ੍ਹਾਂ ਦੇ ਨਾਂ 'ਮੇਹਰਬਾਨੀ' ਤੇ 'ਸੰਤੋ ਬੰਤੋ' ਸੀ। ਉਨ੍ਹਾਂ ਨੇ 'ਵੀਰਤਾ', 'ਦਿਲਗੀ', 'ਪ੍ਰਤਿਗਿਆ' ਵਰਗੀਆਂ ਕਈ ਫਿਲਮਾਂ ਨੂੰ ਪ੍ਰੋਡਿਊਸ ਕੀਤਾ। ਅਜੀਤ ਨੇ ਸਾਲ 1965 'ਚ ਜਿਹੜੀ ਫਿਲਮ ਨਾਲ ਡੈਬਿਊ ਕੀਤਾ, ਉਸ ਦਾ ਨਾਂ 'ਚਿਲਮਨ' ਸੀ। ਇਸ ਫਿਲਮ 'ਚ ਅਜੀਤ ਨੇ 'ਅਭੈ' ਨਾਂ ਨਾਲ ਡੈਬਿਊ ਕੀਤਾ ਸੀ ਪਰ ਇਹ ਫਿਲਮ ਬੰਦ ਹੋ ਗਈ। ਬਾਅਦ 'ਚ ਉਨ੍ਹਾਂ ਨੇ ਅਭੈ ਨਾਂ ਆਪਣੇ ਬੇਟੇ ਦਾ ਰੱਖ ਦਿੱਤਾ। ਲੇਖਕ ਸਰਜੀਤ ਸਿੰਘ ਸੰਧੂ ਨੇ ਅਜੀਤ ਸਿੰਘ 'ਤੇ ਇਕ ਕਿਤਾਬ ਲਿਖੀ ਸੀ, ਜਿਸ ਦਾ ਨਾਂ ਸੀ 'ਜੀਤੇ ਸੀਤੇ ਦੇ ਜਟ ਜਫੇ'। ਇਹ ਕਿਤਾਬ ਪੰਜਾਬੀ 'ਚ ਸੀ।