ਜਲੰਧਰ (ਬਿਊਰੋ) -ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅੱਜਕਲ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੇ ਹਨ।ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਹ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜੋ ਖੂਬ ਵਾਇਰਲ ਹੋ ਰਹੀ ਹੈ।ਧਰਮਿੰਦਰ ਆਪਣੇ ਫਾਰਮ ਹਾਊਸ ਦੀਆਂ ਕਈ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੇ ਹਨ।ਇਸ ਵੀਡੀਓ 'ਚ ਧਰਮਿੰਦਰ ਸਵੇਰੇ-ਸਵੇਰੇ ਪਪੀਹਾ ਲੱਭਣ ਲਈ ਨਿਕਲਦੇ ਹਨ ਪਰ ਉਨ੍ਹਾਂ ਨੂੰ ਪਪੀਹਾ ਤਾਂ ਨਹੀਂ ਮਿਲਦਾ ਪਰ ਅਸਮਾਨ 'ਚ ਕਾਲੀ ਘਟਾਵਾਂ ਅਤੇ ਚੰਦਰਮਾਂ ਦਾ ਰੋਮਾਂਸ ਜ਼ਰੂਰ ਦੇਖਣ ਨੂੰ ਮਿਲਦਾ ਹੈ।ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ ਹੈ 'Good morning friends, .......Chand aur kali ghata main romance ho raha........ aur mein....... apne yaar ........early 🐦 bird KI talash main hoon............. '।
ਦੱਸ ਦਈਏ ਕਿ ਇਸ ਵੀਡੀਓ 'ਚ ਬਹੁਤ ਖੂਬਸੂਰਤ ਮੌਸਮ ਨਜ਼ਰ ਆ ਰਿਹਾ ਹੈ ਤੇ ਪਪੀਹੇ ਦੀ ਆਵਾਜ਼ ਸੁਣਦੇ ਧਰਮਿੰਦਰ ਉਸ ਨੂੰ ਲੱਭਣ ਲਈ ਤੁਰ ਪੈਂਦੇ ਹਨ।ਧਰਮਿੰਦਰ ਦੀ ਇਸ ਵੀਡੀਓ 'ਤੇ ਫੈਨਜ਼ ਖੂਬ ਕੂਮੈਂਟ ਕਰ ਰਹੇ ਹਨ।ਧਰਮਿੰਦਰ ਆਪਣਾ ਜਿਆਦਾਤਰ ਸਮਾਂ ਇਸ ਫਾਰਮ ਹਾਊਸ 'ਚ ਹੀ ਬਿਤਾਉਂਦੇ ਹਨ।ਉਹ ਫਾਰਮ ਹਾਊਸ 'ਤੇ ਕਈ ਤਰ੍ਹਾਂ ਦੀ ਸਬਜ਼ੀਆਂ 'ਤੇ ਫਲ ਵੀ ਉਗਾਉਂਦੇ ਹਨ।