ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਫਾਰਮ 'ਤੇ ਸਮਾਂ ਬਿਤਾ ਰਹੇ ਹਨ,। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਨ। ਹੁਣ ਧਰਮਿੰਦਰ ਨੇ ਆਪਣੀ ਫਿਲਮ 'ਧਰਮ-ਵੀਰ' ਦੀ ਇੱਕ ਵੀਡੀਓ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਅਭਿਨੇਤਾ ਖ਼ਤਰਨਾਕ ਐਕਸ਼ਨ ਸੀਨ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ 'ਚ ਧਰਮਿੰਦਰ ਘੋੜੇ 'ਤੇ ਦੋ ਸਿਪਾਹੀਆਂ ਨਾਲ ਲੜਦੇ ਹੋਏ ਵਿਖਾਈ ਦੇ ਰਹੇ ਹਨ। ਇਸ ਸੀਨ ਨੂੰ ਵੇਖ ਕੇ ਲੱਗਦਾ ਹੈ ਕਿ ਸ਼ੂਟਿੰਗ ਦੌਰਾਨ ਧਰਮਿੰਦਰ ਨੂੰ ਜ਼ਰੂਰ ਸਖ਼ਤ ਮਿਹਨਤ ਕਰਨੀ ਪਈ ਹੋਵੇਗੀ। ਵੀਡੀਓ 'ਚ ਧਰਮਿੰਦਰ ਦੋਵੇਂ ਹੱਥਾਂ 'ਚ ਬਰਛਾ ਫੜ੍ਹਦੇ ਹੋਏ ਵਿਖਾਈ ਦੇ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦਿਆਂ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, ''ਕੋਈ ਡੁਪਲਿਕੇਟ ਨਹੀਂ, ਰੱਬ ਦੀ ਦੁਆ ਰਹੀ। ਧਰਮਿੰਦਰ ਦੇ ਇਸ ਐਕਸ਼ਨ ਸੀਨ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਹ ਕੁਮੈਂਟ ਕਰਕੇ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰ ਰਹੇ ਹਨ।
ਫ਼ਿਲਮ 'ਧਰਮ-ਵੀਰ' 1977 'ਚ ਰਿਲੀਜ਼ ਹੋਈ ਸੀ। ਧਰਮਿੰਦਰ, ਜੀਤੇਂਦਰ, ਜ਼ੀਨਤ ਅਮਨ, ਨੀਤੂ ਸਿੰਘ ਫ਼ਿਲਮ 'ਚ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਫ਼ਿਲਮ ਦਾ ਨਿਰਦੇਸ਼ਨ ਮਨਮੋਹਨ ਦੇਸਾਈ ਨੇ ਕੀਤਾ ਸੀ। ਫ਼ਿਲਮ ਦੇ ਨਾਲ-ਨਾਲ ਇਸ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਗਿਆ ਸੀ।