FacebookTwitterg+Mail

ਰਿਸ਼ੀ ਕਪੂਰ ਦੇ ਦਿਹਾਂਤ ਦੀ ਖ਼ਬਰ ਨਾਲ ਸਦਮੇ 'ਚ ਧਰਮਿੰਦਰ

dharmendra emotional tweet on rishi kapoor demise
02 May, 2020 10:23:29 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ ਖਬਰ ਸੁਣ ਕੇ ਹਰ ਕੋਈ ਸਦਮੇ ਵਿਚ ਹੈ। ਬੀਤੇ ਬੁੱਧਵਾਰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਰਿਸ਼ੀ ਕਪੂਰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਅਗਲੇ ਦਿਨ 30 ਅਪ੍ਰੈਲ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਫ਼ਿਲਮੀ ਸਿਤਾਰੇ ਲਗਾਤਾਰ ਉਨ੍ਹਾਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਇਸੇ ਦੌਰਾਨ ਧਰਮਿੰਦਰ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਕਿਹਾ ਉਹ ਮੇਰੇ ਬੇਟੇ ਵਰਗਾ ਸੀ।   

ਰਿਸ਼ੀ ਕਪੂਰ ਦੇ ਦਿਹਾਂਤ ਨਾਲ ਧਰਮਿੰਦਰ ਨੂੰ ਕਾਫੀ  ਧੱਕਾ ਲੱਗਾ ਹੈ, ਉਹ ਕਾਫੀ ਦੁਖੀ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਉਨ੍ਹਾਂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ  ਸ਼ੇਅਰ ਕਰਦਿਆਂ ਧਰਮਿੰਦਰ ਨੇ ਲਿਖਿਆ, ''ਸਦਮੇ ਤੋਂ ਬਾਅਦ ਸਦਮਾ, ਰਿਸ਼ੀ ਕਪੂਰ ਵੀ ਚੱਲ ਗਿਆ। ਉਸਨੇ ਕੈਂਸਰ ਖਿਲਾਫ ਬਹਾਦਰੀ ਨਾਲ ਲੜਾਈ ਲੜੀ। ਉਹ ਮੇਰੇ ਪੁੱਤਰਾਂ ਵਰਗਾ ਸੀ। ਮੈਂ ਬਹੁਤ ਦੁਖੀ ਅਤੇ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਂ। ਉਸਦੇ ਪਰਿਵਾਰ ਨਾਲ ਮੇਰੀ ਪ੍ਰਾਥਨਾ।'' 

ਦੱਸ ਦੇਈਏ ਕਿ ਰਿਸ਼ੀ ਕਪੂਰ ਅਤੇ ਧਰਮਿੰਦਰ ਨੇ 'ਸਿਤਮਗਰ', 'ਕਾਤਿਲੋਂ ਕੇ ਕਾਤਿਲ', 'ਸ਼ੇਰਦਿਲ', 'ਹਥਿਆਰ' ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਸੀ। ਰਿਸ਼ੀ ਕਪੂਰ ਨੇ ਬਾਲ ਕਲਾਕਾਰ ਦੇ ਤੌਰ 'ਤੇ ਫਿਲਮ 'ਮੇਰਾ ਨਾਮ ਜੋਕਰ' ਨਾਲ ਡੇਬਿਊ ਕੀਤਾ ਸੀ। ਇਸ ਫਿਲਮ ਵਿਚ ਧਰਮਿੰਦਰ ਇਕ ਅਹਿਮ ਭੂਮਿਕਾ ਵਿਚ ਸਨ। ਇਹ ਫਿਲਮ ਸੁਪਰਹਿੱਟ ਰਹੀ ਸੀ।
ਧਰਮਿੰਦਰ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਨੇ ਵੀ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਟਵੀਟ ਕੀਤਾ,''ਰਿਸ਼ੀ ਕਪੂਰ ਦੇ ਅਚਾਨਕ ਦਿਹਾਂਤ ਦੀ ਖਬਰ ਸੁਣਕੇ ਮੈਂ ਹੈਰਾਨ ਹਾਂ। ਇਕ ਮਹਾਨ ਸਹਿਕਲਾਕਾਰ ਅਤੇ ਇਕ ਚੰਗਾ ਦੋਸਤ। ਮੇਰੇ ਵਿਚਾਰ ਅਤੇ ਪ੍ਰਾਥਨਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਤੁਹਾਨੂੰ ਬਹੁਤ ਦਿਲ ਤੋਂ ਯਾਦ ਕੀਤਾ ਜਾਵੇਗਾ।  


Tags: Rishi KapoorDeathDharmendraEmotional TweetSunny DeolBollywood Celebrity

About The Author

sunita

sunita is content editor at Punjab Kesari