FacebookTwitterg+Mail

ਜਦੋਂ ਧੀ ਦੇ ਜਾਣ ਦੇ ਦੁੱਖ 'ਚ ਰੋਂਦੇ ਧਰਮਿੰਦਰ ਨੂੰ ਸੰਭਾਲਣਾ ਹੋਇਆ ਸੀ ਮੁਸ਼ਕਿਲ, 6 ਸਾਲ ਪੁਰਾਣੀ ਵੀਡੀਓ ਵਾਇਰਲ

dharmendra emotional video
11 June, 2018 05:18:18 PM

ਮੁੰਬਈ(ਬਿਊਰੋ)— ਆਪਣੇ ਦੋਹਾਂ ਬੇਟਿਆਂ ਨਾਲ ਦਿੱਗਜ ਅਦਾਕਾਰ ਧਰਮਿੰਦਰ ਲਾਈਮਲਾਈਟ 'ਚ ਛਾਏ ਹੋਏ ਹਨ। ਬੌਬੀ ਦਿਓਲ ਆਪਣੀ ਆਉਣ ਵਾਲੀ ਫਿਲਮ 'ਰੇਸ 3' ਕਾਰਨ ਚਰਚਾ 'ਚ ਛਾਏ ਹੋਏ ਹਨ। ਉੱਥੇ ਸੰਨੀ ਦਿਓਲ ਆਪਣੇ ਬੇਟੇ ਕਰਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੇ ਹੈ। ਇਸ ਤੋਂ ਇਲਾਵਾ ਧਰਮਿੰਦਰ ਵੀ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੋ ਗਏ ਹਨ। ਕੁਝ ਦਿਨਾਂ ਪਹਿਲਾਂ ਧਰਮਿੰਦਰ ਦੇ ਖੇਤਾਂ 'ਚ ਕੰਮ ਕਰਦੇ ਅਤੇ ਗਾਵਾਂ ਨੂੰ ਚਾਰਾ ਖਵਾਉਂਦੇ ਹੋਏ ਦੀ ਇਕ ਵੀਡੀਓ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਧਰਮਿੰਦਰ ਆਪਣੇ ਖੇਤਾਂ ਦੇ ਅੰਬਾਂ ਬਾਰੇ ਦੱਸਦੇ ਹੋਏ ਵੀ ਦਿਖੇ ਸਨ। ਹੁਣ ਧਰਮਿੰਦਰ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਦੇ ਵਿਆਹ ਦੀ ਹੈ। ਇਸ ਵਿਦਾਈ ਦੇ ਵੀਡੀਓ 'ਚ ਧਰਮਿੰਦਰ ਆਪਣੀ ਬੇਟੀ ਈਸ਼ਾ ਦਿਓਲ ਨੂੰ ਵਿਦਾ ਕਰਦੇ ਸਮੇਂ ਰੋ ਪਏ ਸਨ।

ਉੱਥੇ ਹੇਮਾ ਮਾਲਿਨੀ ਵੀ ਇਮੋਸ਼ਨਲ ਦਿਖ ਰਹੀ ਹੈ। ਦੱਸਣਯੋਗ ਹੈ ਕਿ ਈਸ਼ਾ ਦੇ ਵਿਆਹ ਦੇ 6 ਸਾਲ ਬਾਅਦ ਇਹ ਵੀਡੀਓ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਈਸ਼ਾ ਨੇ 29 ਜੂਨ 2012 ਨੂੰ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ ਇਸਕਾਨ ਮੰਦਰ 'ਚ ਵਿਆਹ ਕੀਤਾ ਸੀ। 6 ਮਹੀਨਿਆਂ ਪਹਿਲਾਂ ਹੀ ਈਸ਼ਾ ਨੇ ਇਕ ਬੇਟੀ ਰਾਧਿਆ ਨੂੰ ਜਨਮ ਦਿੱਤਾ ਹੈ। ਰਾਧਿਆ ਦਾ ਜਨਮ 23 ਅਕਤੂਬਰ 2017 ਨੂੰ ਹੋਇਆ ਸੀ। ਭਰਤ ਫਿਲਹਾਲ ਆਪਣੇ ਰਿਸ਼ਤੇਦਾਰਾਂ ਨਾਲ ਆਰਜੀ ਬੰਗਲੇ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦੇ ਹਨ। ਉੱਥੇ ਈਸ਼ਾ ਦਿਓਲ ਵੈੱਬ ਸੀਰੀਜ਼ 'ਕੇਕ ਵਾਕ' ਨਾਲ ਮੁੜ ਫਿਲਮ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ।


Tags: DharmendraEsha DeolEmotional VideoViralHema Malini

Edited By

Chanda Verma

Chanda Verma is News Editor at Jagbani.