FacebookTwitterg+Mail

ਸਿਆਸਤ ਕਾਰਨ ਤਾਰ-ਤਾਰ ਹੋਏ ਰਿਸ਼ਤਿਆਂ ਨੂੰ ਧਰਮਿੰਦਰ ਨੇ ਕੀਤਾ ਬਿਆਨ

dharmendra fought against sunil jakhar express feelings in latest tweet
22 May, 2019 12:47:20 PM

ਗੁਰਦਾਸਪੁਰ/ਜਲੰਧਰ (ਬਿਊਰੋ) — 'ਸ਼ੋਅਲੇ' ਫਿਲਮ ਦੇ ਜ਼ਬਰਦਸਤ ਕਿਰਦਾਰ 'ਵੀਰੂ' ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਭਿਨੇਤਾ ਧਰਮਿੰਦਰ ਸਿਆਸੀ ਮੈਦਾਨ 'ਚ ਭਾਵੁਕ ਹੋ ਗਏ। ਇਸ ਮੈਦਾਨ 'ਚ ਉਨ੍ਹਾਂ ਦਾ ਬੇਟਾ ਸੰਨੀ ਦਿਓਲ ਉਨ੍ਹਾਂ ਦੇ 'ਵੀਰ' ਯਾਨੀ ਭਰਾ ਮਰਹੂਮ ਬਲਰਾਮ ਜਾਖੜ ਦੇ ਬੇਟੇ ਸੁਨੀਲ ਜਾਖੜ ਗੁਰਦਾਸਪੁਰ ਸੀਟ 'ਤੇ ਆਹਮੋ-ਸਾਹਮਣੇ ਹੋ ਗਏ ਹਨ। ਸੁਨੀਲ ਕਾਂਗਰਸ ਤੋਂ ਅਤੇ ਸੰਨੀ ਦਿਓਲ ਭਾਜਪਾ ਤੋਂ। ਧਰਮਿੰਦਰ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਭਾਵੁਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਿਆਸਤ ਕਾਰਨ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦਾ ਦਰਦ ਬਿਆਨ ਕੀਤਾ ਹੈ। ਆਪਣੇ ਟਵੀਟ 'ਚ ਧਰਮਿੰਦਰ ਨੇ ਲਿਖਿਆ, ''Bringing back memories..Before films, I worked in Malerkotla. Mohammedeen and his wife Fatima showed great affection towards me . It was their desire to go for Hajj. After becoming an actor I was able to fulfil this dream of theirs . I am grateful to God for this oppurtunity🙏।''


ਧਰਮਿੰਦਰ ਦੇ ਇਹ ਟਵੀਟ ਕਰਦੇ ਹੀ ਰਾਤ ਤੱਕ 237 ਤੋਂ ਵਧ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਸ ਨੂੰ ਲਾਈਕ ਕੀਤਾ। ਕੁਝ ਨੇ ਤਾਂ ਇਸ 'ਤੇ ਉਨ੍ਹਾਂ ਦੇ ਅੰਦਾਜ਼ 'ਚ ਹੀ ਜਵਾਬ ਵੀ ਦਿੱਤੇ। ਦੱਸ ਦਈਏ ਕਿ ਧਰਮਿੰਦਰ ਦੀ ਜਾਖੜ ਪਰਿਵਾਰ ਨਾਲ ਪੁਰਾਣੀ ਦੋਸਤੀ ਹੈ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਜਦੋਂ ਸੀਕਰ ਤੋਂ ਚੋਣ ਲੜੇ ਤਾਂ ਧਰਮਿੰਦਰ ਉਨ੍ਹਾਂ ਦੇ ਪੱਖ 'ਚ ਪ੍ਰਚਾਰ ਕਰਨ ਗਏ ਸਨ। ਇਥੋ ਤੱਕ ਕੀ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਅਗਲੀਆਂ ਚੋਣਾਂ ਤੋਂ ਸੀਕਰ ਤੋਂ ਖੜ੍ਹੇ ਹੋਣ ਲਈ ਕਿਹਾ ਤਾਂ ਉਨ੍ਹਾਂ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਬਲਰਾਮ ਜਾਖੜ ਮੇਰਾ ਵੱਡਾ ਭਰਾ ਹੈ। ਮੈਂ ਉਸ ਦੇ ਵਿਰੁੱਧ ਚੋਣ ਨਹੀਂ ਲੜ ਸਕਦਾ। ਭਾਜਪਾ ਨੇ ਧਰਮਿੰਦਰ ਨੂੰ ਸੀਕਰ ਦੀ ਬਜਾਏ ਬੀਕਾਨੇਰ ਤੋਂ ਖੜ੍ਹਾ ਕਰ ਦਿੱਤਾ ਅਤੇ ਉਹ ਚੋਣਾਂ ਜਿੱਤ ਗਏ। ਗੁਰਦਾਸਪੁਰ 'ਚ ਆਪਣੇ ਪ੍ਰਚਾਰ ਅਭਿਆਨ ਦੌਰਾਨ ਵੀ ਧਰਮਿੰਦਰ ਨੇ ਮੰਨਿਆ ਕਿ ਜੇਕਰ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਗੁਰਦਾਰਸਪੁਰ ਤੋਂ ਮੇਰੇ ਭਰਾ ਦਾ ਬੇਟਾ ਸੁਨੀਲ ਜਾਖੜ ਚੋਣ ਲੜ ਰਿਹਾ ਹੈ ਤਾਂ ਮੈਂ ਸੰਨੀ ਨੂੰ ਇਹ ਚੋਣਾਂ ਲੜਨ ਲਈ ਕਦੇ ਨਹੀਂ ਆਖਦਾ। 


Tags: DharmendraSunny DeolSunil Kumar JakharBalram JakharTwitterEmotional Post

Edited By

Sunita

Sunita is News Editor at Jagbani.