FacebookTwitterg+Mail

ਸ਼ੋਅ ਦੌਰਾਨ ਭਾਵੁਕ ਹੋਏ ਧਰਮਿੰਦਰ, ਦੇਖੋ ਵੀਡੀਓ

dharmendra gets emotional on watching this in super star singer
12 September, 2019 04:35:54 PM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੇ ਸੁਪਰਸਟਾਰ ਧਰਮਿੰਦਰ ਆਪਣੇ ਪੋਤੇ ਕਰਨ ਦਿਓਲ ਦੀ ਆਉਣ ਵਾਲੀ ਨਵੀਂ ਫਿਲਮ ਦੇ ਪ੍ਰਮੋਸ਼ਨ ‘ਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ। ਕਰਨ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ ਧਰਮਿੰਦਰ, ਸੰਨੀ ਦਿਓਲ ਅਤੇ ਕਰਨ ਦਿਓਲ ਸੋਨੀ ਟੀ. ਵੀ. ਦੇ ਸ਼ੋਅ ਸੁਪਰਸਟਾਰ ਡਾਂਸਰ ‘ਚ ਪਹੁੰਚੇ।
Punjabi Bollywood Tadka
ਸ਼ੋਅ ’ਚ ਧਰਮਿੰਦਰ ਨੂੰ ਬੇਹੱਦ ਖਾਸ ਵੀਡੀਓ ਦਿਖਾਇਆ ਗਿਆ, ਜਿਸ ਨੂੰ ਦੇਖ ਕੇ ਧਰਮਿੰਦਰ ਭਾਵੁਕ ਹੋ ਗਏ। ਵੀਡੀਓ ’ਚ ਉਨ੍ਹਾਂ ਦਾ ਪਿੰਡ ਸਾਨ੍ਹੇ ਵਾਲ ਸੀ। ਇਸ ਵੀਡੀਓ ‘ਚ ਉਨ੍ਹਾਂ ਦੇ ਪਿੰਡ ਦੇ ਸਕੂਲ, ਪਿੰਡ ਦੇ ਲੋਕਾਂ ਤੇ ਉਸ ਪੁਲੀ ਨੂੰ ਦਿਖਾਇਆ ਗਿਆ ਜਿੱਥੇ ਬੈਠ ਕੇ ਧਰਮਿੰਦਰ ਮੁੰਬਈ ਆ ਕੇ ਸਟਾਰ ਬਣਨ ਦੇ ਸੁਪਨੇ ਦੇਖਿਆ ਕਰਦੇ ਸਨ।
Punjabi Bollywood Tadka
ਇਸ ਵੀਡੀਓ ਨੇ ਧਰਮਿੰਦਰ ਦੀਆ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ। ਉਨ੍ਹਾਂ ਦੇ ਪਿੰਡ ਦੇ ਲੋਕ ਇਸ ਵੀਡੀਓ ‘ਚ ਦੱਸਦੇ ਨਜ਼ਰ ਆਏ ਕਿ ਧਰਮਿੰਦਰ ਨੂੰ ਜਦੋਂ ਵੀ ਉਨ੍ਹਾਂ ਦੇ ਪਿੰਡ ਦੇ ਲੋਕ ਮਿਲਦੇ ਹਨ ਤਾਂ ਉਹ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਦੱਸਣ ‘ਚ ਮਾਣ ਮਹਿਸੂਸ ਹੁੰਦਾ ਹੈ ਕਿ ਧਰਮਿੰਦਰ ਸਾਡੇ ਪਿੰਡ ਦੇ ਰਹਿਣ ਵਾਲੇ ਹਨ।
Punjabi Bollywood Tadka
ਇਹ ਵੀਡੀਓ ਦੇਖਣ ਤੋਂ ਬਾਅਦ ਧਰਮਿੰਦਰ ਦਾ ਕਹਿਣਾ ਸੀ ਕਿ ‘ਇਹ ਕੀ ਦਿਖਾ ਦਿੱਤਾ, ਹਾਂ ਇਹ ਉਹ ਹੀ ਸਕੂਲ ਹੈ ਉਹ ਹੀ ਪੁਲੀ ਹੈ, ਜਿੱਥੇ ਬੈਠ ਮੈਂ ਖੁਆਬ ਦੇਖੇ ਸੀ। ਮੈਂ ਹੁਣ ਵੀ ਜਦੋਂ ਉਸ ਪੁਲੀ ‘ਤੇ ਜਾਂਦਾ ਹੈ ਤਾਂ ਉਸ ਪੁਲੀ ਨੂੰ ਦੱਸਦਾ ਹਾਂ ਕਿ ਮੇਰੇ ਖੁਆਬ ਪੂਰੇ ਹੋ ਗਏ ਮੈਂ ਐਕਟਰ ਬਣ ਗਿਆ। ਸ਼ੋਅ ‘ਚ ਉਨ੍ਹਾਂ ਦੇ ਨਾਲ ਮੌਜੂਦ ਪੁੱਤਰ ਸੰਨੀ ਦਿਓਲ ਅਤੇ ਕਰਨ ਦਿਓਲ ਲਈ ਵੀ ਇਹ ਭਾਵੁਕ ਪਲ ਸਨ।
Punjabi Bollywood Tadka

 


Tags: DharmendraEmotionalSuper Star SingerSunny DeolKaran DeolPal Pal Dil Ke PaasInstagramVideo

About The Author

manju bala

manju bala is content editor at Punjab Kesari