FacebookTwitterg+Mail

ਧਰਮਿੰਦਰ ਦੇ 'He Man' ਢਾਬੇ 'ਤੇ ਕਬਜ਼ਾ, ਮੰਗੇ ਡੇਢ ਕਰੋੜ

dharmendra he man restaurant
11 June, 2020 12:48:02 PM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਅਦਾਕਾਰ ਧਰਮਿੰਦਰ ਦੇ ਇਸ ਸਾਲ ਫਰਵਰੀ 'ਚ ਜਿਸ 'He-Man' ਢਾਬੇ ਦਾ ਉਦਘਾਟਨ ਕੀਤਾ ਸੀ, ਉਸ 'ਤੇ ਕਬਜ਼ਾ ਕਰ ਲਿਆ ਗਿਆ ਹੈ। ਇੰਨ੍ਹਾਂ ਹੀ ਨਹੀਂ ਦੋਸ਼ੀਆਂ ਨੇ ਢਾਬੇ ਦੇ ਪ੍ਰਬੰਧਕਾਂ ਤੋਂ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੱਤਾ। ਮਾਮਲਾ ਪੁਲਸ ਤਕ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਮੈਨ ਗਰੁੱਪ ਕੰਪਨੀ ਦੇ ਨਿਰਦੇਸ਼ਕ ਦੇ ਤੌਰ 'ਤੇ ਪੁਲਸ ਨੇ 4 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਇਹ ਦੇਸ਼ ਦਾ ਪਹਿਲਾਂ ਫਾਰਮ ਟੂ ਫਾਕ ਢਾਬਾ ਹੈ, ਜਿਸ ਦਾ ਉਦਘਾਟਨ ਵੈਲੇਂਟਾਈਨ ਡੇਅ ਦੇ ਦਿਨ ਧਰਮਿੰਦਰ ਨੇ ਧੂਮ-ਧਾਮ ਨਾਲ ਕੀਤਾ ਸੀ। ਹਾਲਾਂਕਿ 22 ਦਿਨਾਂ ਬਾਅਦ ਹੀ ਛਾਪਾ ਪੈ ਗਿਆ। ਉਸ ਸਮੇਂ ਟੈਕਸ ਨਾਲ ਜੁੜੇ ਵਿਵਾਦ ਸਾਹਮਣੇ ਆਏ ਸਨ।
Dharmendra Announced His New Restaurant He Man ...
ਜਾਣੋ ਕੀ ਹੈ ਪੂਰਾ ਮਾਮਲਾ
ਵਿਕਾਸ ਦਾ ਦੋਸ਼ ਹੈ ਕਿ ਕਿ ਨਵਦੀਪ ਇਸ ਰੈਸਟੋਰੈਂਟ 'ਚ ਵਰਕਰ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਨੇ ਖੁਦ ਨੂੰ ਜੀ. ਐੱਮ. ਦੱਸਦੇ ਹੋਏ ਫਰਜ਼ੀ ਲੈਟਰ ਹੈੱਡ ਤੇ ਮੋਹਰਾਂ ਬਣਾ ਲਈਆਂ ਅਤੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲੱਗਾ। 27 ਮਈ ਨੂੰ ਦੋਸ਼ੀਆਂ ਨੇ ਖੁਦ ਨੂੰ ਪਾਰਟਨਰ ਦੱਸਦੇ ਹੋਏ ਡੇਢ ਕਰੋੜ ਰੁਪਏ ਦੀ ਮੰਗ ਕੀਤੀ। ਇਸ ਲਈ ਨਕਲੀ ਕਰਾਰਨਾਮਾ ਵੀ ਤਿਆਰ ਕਰਵਾ ਲਿਆ ਹੈ। ਦੋਸ਼ੀ ਦੇ ਅਨੁਸਾਰ 15 ਮਈ ਨੂੰ ਦੋਸ਼ੀ ਆਦਿਤਿਆ ਤੇ ਜਤਿੰਦਰ ਨੇ ਆਪਸ 'ਚ ਆਤਮ ਹੱਤਿਆ ਦੀ ਮੇਲ ਬਣਾ ਕੇ ਕੰਪਨੀ ਦੇ ਲੋਕਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਤੇ ਫਿਰ ਸ਼ਾਮ ਨੂੰ ਅਦਿਤਿਆ ਨੇ ਸ਼ਰਾਬ ਦੇ ਨਸ਼ੇ 'ਚ ਨਵਦੀਪ ਨਾਲ ਮਿਲ ਕੇ ਜਨਰਲ ਮੈਨੇਜਰ ਨੂੰ ਆਤਮ ਹੱਤਿਆ ਕਰਨ ਦੀ ਧਮਕੀ ਭਰੀ ਈ-ਮੇਲ ਕੀਤੀ।
Dharmendra to soon unveil its second restaurant 'He-Man'
ਖੁਦ ਧਰਮਿੰਦਰ ਨੇ ਜ਼ੋਰ-ਸ਼ੋਰ ਨਾਲ ਕੀਤਾ ਸੀ ਐਲਾਨ
ਖੁਦ ਧਰਮਿੰਦਰ ਨੇ ਆਪਣੇ ਇਸ ਢਾਬੇ ਦੇ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ। ਧਰਮਿੰਦਰ ਨੇ 14 ਫਰਵਰੀ ਦੀ ਓਪਨਿੰਗ ਤੋਂ ਇੱਕ ਦਿਨ ਪਹਿਲਾਂ ਟਵੀਟ ਅਤੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ 'ਡਿਅਰ ਫੈਨਜ਼, ਮੈਂ ਆਪਣੇ ਰੈਸਟੋਰੈਂਟ ਫਾਰਮ ਟੂ ਫਾਕ ਦਾ ਐਲਾਨ ਕਰਨ ਜਾ ਰਿਹਾ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਚੰਗੇ ਦੀ ਕਦਰ ਨਿਰਧਾਰਤ ਕਰਦਾ ਹਾਂ, ਤੁਸੀਂ ਸਭ ਨੂੰ ਪਿਆਰ ਕਰਦੇ ਹੋ ਇਹ ਤੁਹਾਡਾ ਧਰਮ ਹੈ।


Tags: DharmendraHe ManRestaurantGaram Dharam DhabaNational HighwayHaryanaThe Karnal Municipal CorporationPramod Kumar

About The Author

sunita

sunita is content editor at Punjab Kesari