ਮੁੰਬਈ(ਬਿਊਰੋ)— ਧਰਮਿੰਦਰ ਇਕ ਵਾਰ ਫਿਰ ਆਪਣੇ ਫਾਰਮ ਹਾਊਸ ਪਹੁੰਚ ਗਏ ਹਨ। ਆਪਣੇ ਮਸਤਮੌਲਾ ਅੰਦਾਜ਼ ਲਈ ਪਛਾਣੇ ਜਾਣ ਵਾਲੇ ਐਕਟਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਂਝ ਤਾਂ ਧਰਮਿੰਦਰ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਪੋਸਟ ਕਰਦੇ ਰਹਿੰਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਕਾਫੀ ਸੁਰਖੀਆਂ 'ਚ ਛਾਇਆ ਹੋਇਆ ਹੈ। ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਪੋਸਟ ਕੀਤੀ ਹੈ।
ਇਸ ਵਾਰ ਧਰਮਿੰਦਰ ਦਿਓਲ ਦੱਸ ਰਹੇ ਹਨ ਕਿ ਜਦੋਂ ਉਨ੍ਹਾਂ ਨੂੰ ਪਿੰਡ ਦੀ ਯਾਦ ਆਉਂਦੀ ਹੈ ਤਾਂ ਹੱਸ ਲੈਂਦੇ ਹਨ, ਕਦੇ ਦੁਖੀ ਹੁੰਦੇ ਹਨ। ਪਿੰਡ ਦੇ ਕੱਚੇ ਘਰਾਂ ਦੀ ਤਰ੍ਹਾਂ ਹੀ ਉਹ ਲੱਕੜਾਂ ਤੋਂ ਛੱਤ ਅਤੇ ਹੋਰ ਸਮਾਨ ਆਪਣੇ ਫਾਰਮ ਹਾਊਸ 'ਚ ਬਣਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਉਹ ਆਪਣੇ ਹੱਥਾਂ ਨਾਲ ਤਿਆਰ ਕਰਵਾ ਰਹੇ ਹਨ ਤੇ ਉਨ੍ਹਾਂ ਨੂੰ ਅਜਿਹਾ ਮਾਹੌਲ ਬਹੁਤ ਪਸੰਦ ਹੈ। ਫੈਨਜ਼ ਵੱਲੋਂ ਉਨ੍ਹਾਂ ਦੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।