FacebookTwitterg+Mail

ਧਰਮਿੰਦਰ ਦੇ ਫਾਰਮ ਹਾਊਸ ਨੂੰ ਲਗਜ਼ਰੀ ਹੋਟਲ ਬਣਾਉਣਾ ਚਾਹੁੰਦੇ ਹਨ ਬੌਬੀ-ਸੰਨੀ

dharmendra lonavla farmhouse
20 June, 2018 05:02:34 PM

ਨਵੀਂ ਦਿੱਲੀ(ਬਿਊਰੋ)— ਕਈ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰੀ ਤੋਂ ਇਲਾਵਾ ਸਾਈਡ ਬਿਜ਼ਨੈੱਸ ਦੀ ਸ਼ੁਰੂਆਤ ਤੋਂ ਹੀ ਰੂਚੀ ਰਹੀ ਹੈ। ਸਪਾ, ਸੈਲੂਨ ਤੇ ਜਿਮ ਚੇਨ ਤੋਂ ਇਲਾਵਾ ਦਰਜ਼ਨਾਂ ਬਾਲੀਵੁੱਡ ਹਸਤੀਆਂ ਹੋਟਲਾਂ ਵਰਗੇ ਬਿਜ਼ਨੈੱਸ 'ਚ ਇਨਵੈਸਟਮੈਂਟ ਕਰਦੇ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਦਿਓਲ ਪਰਿਵਾਰ ਵੀ ਆਪਣੇ ਫਾਰਮ ਹਾਊਸ 'ਤੇ ਹੋਟਲ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
Punjabi Bollywood Tadka
ਦਿਓਲ ਪਰਿਵਾਰ ਦਾ ਇਹ ਫਾਰਮ ਹਾਊਸ ਮੁੰਬਈ ਤੋਂ ਸਟੇ ਲੋਨਾਵਾਲਾ 'ਚ ਕਰੀਬ 100 ਏਕੜ ਫੈਲਿਆ ਹੋਇਆ ਹੈ। ਦਿਓਲ ਪਰਿਵਾਰ ਜ਼ਿਆਦਾਤਰ ਸਮਾਂ ਆਪਣੇ ਇਸ ਫਾਰਮ ਹਾਊਸ 'ਤੇ ਹੀ ਬਿਤਾਉਂਦੇ ਹਨ। ਧਰਮਿੰਦਰ ਜ਼ਿਅਦਾਤਰ ਸਮਾਂ ਆਪਣੇ ਇਸ ਆਲੀਸ਼ਾਨ ਫਾਰਮ ਹਾਊਸ 'ਚ ਹੀ ਗੁਜਾਰਦੇ ਹਨ।
Punjabi Bollywood Tadka
ਆਏ ਦਿਨੀਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਾਰਮ ਹਾਊਸ 'ਚ ਪਾਲਤੂ ਜਾਨਵਰਾਂ ਨੂੰ ਲੈ ਕੇ ਖੇਤਾਂ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਹੀ ਧਰਮਿੰਦਰ ਨੇ ਆਪਣੇ ਫਾਰਮ ਹਾਊਸ 'ਚ ਲੱਗੇ ਅੰਬਾਂ ਦਾ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਉਹ ਆਖ ਰਹੇ ਸਨ ਕਿ ਉਨ੍ਹਾਂ ਨੇ ਬਹੁਤ ਪਿਆਰ ਨਾਲ ਇਨ੍ਹਾਂ ਅੰਬਾਂ ਦੇ ਰੁੱਖਾਂ ਨੂੰ ਉਗਾਇਆ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਹੁਣ ਦਿਓਲ ਪਰਿਵਾਰ ਆਪਣੇ ਖੂਬਸੂਰਤ ਫਾਰਮ ਹਾਊਸ ਨੂੰ ਹੋਟਲ ਜਾਂ ਕਿਸੇ ਹੋਰ ਚੀਜ਼ 'ਚ ਤਬਦੀਲ ਕਰਨਾ ਚਾਹੁੰਦੇ ਹਨ। ਇਸ ਬਾਰੇ ਬੌਬੀ ਦਿਓਲ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾ ਤਾਂ ਇਸ ਖਬਰ ਨੂੰ ਅਫਵਾਹ ਦੱਸਿਆ ਤੇ ਨਾ ਹੀ ਇਸ ਬਾਰੇ ਕੋਈ ਗੱਲ ਕੀਤੀ।
Punjabi Bollywood Tadka
ਬੌਬੀ ਦਿਓਲ ਨੇ ਕਿਹਾ, ''ਫਾਰਮ ਹਾਊਸ ਨੂੰ ਲੈ ਕੇ ਸਾਡੇ ਦਿਮਾਗ 'ਚ ਕਈ ਵੱਡੀਆਂ-ਵੱਡੀਆਂ ਯੋਜਨਾਵਾਂ ਚੱਲ ਰਹੀਆਂ ਹਨ ਪਰ ਇਸ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।'' ਬੌਬੀ ਦਿਓਲ ਤੇ ਸੰਨੀ ਦਿਓਲ ਸ਼ਾਇਦ ਇਸ ਫਾਰਮ ਹਾਊਸ ਨੂੰ ਆਪਣੀ ਨਵੀਂ ਇਨਵੈਸਟਮੈਂਟ ਦੇ ਤੌਰ 'ਤੇ ਦੇਖ ਰਹੇ ਹਨ ਪਰ ਇਸ 'ਤੇ ਧਰਮਿੰਦਰ ਦਾ ਰਿਐਕਸ਼ਨ ਕੀ ਹੈ ਇਹ ਜਾਣਨਾ ਕਾਫੀ ਦਿਲਚਸਪ ਹੋਵੇਗਾ। 
Punjabi Bollywood Tadka


Tags: DharmendraVeteranLuxury HotelLonavla FarmhouseSunny Deol Bobby DeolRace 3

Edited By

Sunita

Sunita is News Editor at Jagbani.