FacebookTwitterg+Mail

ਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਦਿੱਤਾ ਖਾਸ ਸੁਨੇਹਾ

dharmendra posts special message for grandson karan deol s debut film
22 August, 2019 09:51:36 AM

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾ, ਜੋ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ ਸਾਹਿਰ ਬਾਂਬਾ ਲਈ ਵੀ ਸੀ। ਆਪਣੇ ਟਵੀਟ 'ਚ 83 ਸਾਲਾ ਅਦਾਕਾਰ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦਆਿਂ ਕੈਪਸ਼ਨ 'ਚ ਲਿਖਿਆ ''ਕਰਨ ਤੇ ਸਹਿਰ ਨੇ ਫਿਲਮ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਵੇਂ ਆਉਣ ਵਾਲਿਆਂ ਨੂੰ ਆਸ਼ੀਰਵਾਦ ਦਿਓ।''

ਦੱਸ ਦਈਏ ਕਿ ਫਿਲਮ 'ਪਲ ਪਲ ਦਿਲ ਕੇ ਪਾਸ' ਦਾ ਨਿਰਦੇਸ਼ਨ ਕਰਨ ਦਿਓਲ ਦੇ ਪਿਤਾ ਸੰਨੀ ਦਿਓਲ ਨੇ ਕੀਤਾ ਹੈ। ਫਿਲਮ ਦਾ ਸਹਿ-ਨਿਰਮਾਣ ਦਿਓਲ ਭਰਾਵਾਂ ਦੀ ਵਿਜੇਤਾ ਫਿਲਮਾਂ ਕੰਪਨੀ ਨੇ ਕੀਤੀ ਹੈ। ਇਸ ਫਿਲਮ ਹਿਮਾਚਲ ਪ੍ਰਦੇਸ਼ 'ਚ ਫਿਲਮਾਇਆ ਗਿਆ ਹੈ। ਫਿਲਮ 'ਪਲ ਪਾਲ ਦਿਲ ਕੇ ਪਾਸ' ਇਕ ਪ੍ਰੇਮ ਕਹਾਣੀ ਹੈ, ਜਿਸ 'ਚ ਆਕਾਸ਼ ਆਹੂਜਾ, ਸਿਮੋਨ ਸਿੰਘ, ਮੇਗਨਾ ਮਲਿਕ, ਕਾਮਿਨੀ ਖੰਨਾ ਤੇ ਅਕਾਸ਼ ਧਾਰ ਵਰਗੇ ਅਭਿਨੇਤਾ ਸਨ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Tags: DharmendraPosts Special MessageKaran DeolDebut FilmPal Pal Dil Ke Paas

Edited By

Sunita

Sunita is News Editor at Jagbani.