FacebookTwitterg+Mail

ਪਹਿਲੀ ਵਾਰ ਤੈਮੂਰ ਨੂੰ ਧਰਮਿੰਦਰ ਦੀ ਦੋਹਤੀ ਨੇ ਦਿੱਤੀ ਮਾਤ, ਤਸਵੀਰਾਂ ਦੇਖ ਛੋਟੇ ਨਵਾਬ ਨੂੰ ਭੁੱਲੇ ਲੋਕ

dharmendra radhya and taimur
27 May, 2018 04:37:22 PM

ਮੁੰਬਈ(ਬਿਊਰੋ)— ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਈਸ਼ਾ ਦਿਓਲ ਹਾਲ ਹੀ 'ਚ ਇਕ ਖੂਬਸੂਰਤ ਬੇਟੀ ਦੀ ਮਾਂ ਬਣੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ਰਾਧਿਆ ਰੱਖਿਆ ਹੈ। ਉਂਝ ਤਾਂ ਬਾਕੀ ਸਟਾਰ ਕਿੱਡਜ਼ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੇ ਹਨ ਪਰ ਈਸ਼ਾ ਨੇ ਆਪਣੀ ਧੀ ਨੂੰ ਗਲੈਮਰ ਤੋਂ ਦੂਰ ਹੀ ਰੱਖਿਆ ਹੈ। ਈਸ਼ਾ ਦਿਓਲ ਦੀ ਬੇਟੀ ਰਾਧਿਆ 7 ਮਹੀਨੇ ਦੇ ਹੋ ਗਈ ਹੈ।
Punjabi Bollywood Tadka
ਹੁਣ ਅਦਾਕਾਰਾ ਹੇਮਾ ਮਾਲਿਨੀ ਬੇਟੀ ਈਸ਼ਾ ਦਿਓਲ, ਜਵਾਈ ਭਰਤ ਤਖਤਾਨੀ ਤੇ ਦੋਹਤੀ ਰਾਧਿਆ ਨਾਲ ਇਸਕਾਨ ਮੰਦਰ ਦਰਸ਼ਨ ਕਰਨ ਪੁੱਜੀ ਸੀ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਰਾਧਿਆ 'ਤੇ ਟਿੱਕੀਆਂ ਰਹੀਆਂ। ਰਾਧਿਆ ਦੀ ਕਿਊਟਨੈੱਸ ਦੇਖ ਕੇ ਸਾਰੇ ਉਸ ਨੂੰ ਪਿਆਰ ਕਰਨ ਲੱਗੇ।
Punjabi Bollywood Tadka
ਦੱਸਣਯੋਗ ਹੈ ਕਿ ਹੇਮਾ ਮਾਲਿਨੀ ਅਕਸਰ ਹੀ ਇਸਕਾਨ ਮੰਦਰ 'ਚ ਦਰਸ਼ਨ ਕਰਨ ਆਉਂਦੀ ਰਹਿੰਦੀ ਹੈ। ਪਿਛਲੇ ਦਿਨੀਂ ਈਸ਼ਾ ਦਿਓਲ ਦੀ ਬੇਟੀ ਰਾਧਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਰਾਧਿਆ ਦਾ ਜਨਮ 23 ਅਕਤੂਬਰ 2017 ਨੂੰ ਹੋਇਆ ਸੀ।
Punjabi Bollywood Tadka
ਜਨਮ ਤੋਂ ਬਾਅਦ ਈਸ਼ਾ ਨੇ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਰਾਧਿਆ ਤਖਤਾਨੀ...ਸਾਡੀ ਪਿਆਰੀ ਜਿਹੀ ਬੇਟੀ।'' ਦੱਸ ਦੇਈਏ ਕਿ ਰਾਧਿਆ ਦੀ ਕਿਊਟਨੈੱਸ ਅੱਗੇ ਬਾਕੀ ਸਟਾਰ ਕਿੱਡਜ਼ ਦੀ ਕਿਊਟਨੈੱਸ ਫਿੱਕੀ ਪੈ ਜਾਂਦੀ ਹੈ। ਇਥੋਂ ਤੱਕ ਕੀ ਤੁਸੀਂ ਹੇਮਾ ਮਾਲਿਨੀ ਦੀ ਦੋਹਤੀ ਦੀਆਂ ਇਹ ਕਿਊਟ ਤਸਵੀਰਾਂ ਦੇਖ ਕੇ ਕਰੀਨਾ ਕਪੂਰ ਖਾਨ ਦੇ ਨੰਨ੍ਹੇ ਤੈਮੂਰ ਨੂੰ ਭੁੱਲ ਜਾਵੋਗੇ।

Punjabi Bollywood Tadka

Punjabi Bollywood Tadka

Punjabi Bollywood Tadka


Tags: Hema MaliniDharmendraEsha DeolBharat TakhtaniRadhya TakhtaniKareena Kapoor KhanTaimur Ali Khan

Edited By

Sunita

Sunita is News Editor at Jagbani.