ਮੁੰਬਈ (ਬਿਊਰੋ)— ਅੱਜਕਲ ਜੇਕਰ ਕਿਸੇ ਫਿਲਮ ਦੀ ਚਰਚਾ ਹੈ ਤਾਂ ਉਹ ਹੈ ਸਲਮਾਨ ਖਾਨ ਦੀ ਫਿਲਮ 'ਰੇਸ 3' ਦੀ। ਟਰੇਲਰ ਸਾਹਮਣੇ ਆਉਣ ਤੋਂ ਬਾਅਦ ਇਹ ਫਿਲਮ ਖੂਬ ਸੁਰਖੀਆਂ ਬਟੋਰ ਰਹੀ ਹੈ।
![Punjabi Bollywood Tadka](http://static.jagbani.com/multimedia/17_02_188380000q1-ll.jpg)
ਇਸ ਫਿਲਮ 'ਚ ਪਹਿਲੀ ਵਾਰ ਬੌਬੀ ਦਿਓਲ, ਸਲਮਾਨ ਖਾਨ ਨਾਲ ਸ਼ਰਟਲੈੱਸ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਟਰੇਲਰ ਨੂੰ ਦੇਖ ਧਰਮਿੰਦਰ ਬਹੁਤ ਖੁਸ਼ ਹੈ।
![Punjabi Bollywood Tadka](http://static.jagbani.com/multimedia/17_02_133860000collage-ll.jpg)
'ਰੇਸ 3' 'ਚ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਬੌਬੀ ਦਿਓਲ ਦੇ ਪਿਤਾ ਧਰਮਿੰਦਰ ਦਾ ਕਹਿਣਾ ਹੈ ਕਿ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਬੌਬੀ ਸਲਮਾਨ ਨਾਲ ਕੰਮ ਕਰ ਰਿਹਾ ਹੈ।
![Punjabi Bollywood Tadka](http://static.jagbani.com/multimedia/17_02_069280000aq-ll.jpg)
ਇਹ ਬਿਲਕੁੱਲ ਅਜਿਹਾ ਹੈ, ਜਿਵੇਂ ਮੇਰੇ 3 ਬੇਟਿਆਂ 'ਚੋਂ 2 ਇਕੱਠੇ ਫਿਲਮ 'ਚ ਕੰਮ ਕਰ ਰਹੇ ਹੋਣ। ਧਰਮਿੰਦਰ ਨੇ ਅੱਗੇ ਕਿਹਾ, ''ਸਲਮਾਨ ਖਾਨ, ਬੌਬੀ ਦੇ ਬੇਹੱਦ ਕਰੀਬ ਹੈ।
![Punjabi Bollywood Tadka](http://static.jagbani.com/multimedia/17_02_00872000023-ll.jpg)
ਮੈਂ ਆਪਣੇ ਕਈ ਲੱਛਣ ਸਲਮਾਨ ਖਾਨ ਅੰਦਰ ਦੇਖੇ ਹਨ। ਸਲਮਾਨ ਮੇਰੇ ਵਰਗੇ ਹੀ ਹਨ। ਜ਼ਿਕਰਯੋਗ ਹੈ ਕਿ ਸਲਮਾਨ ਦਾ ਦਿਓਲ ਫੈਮਿਲੀ ਨਾਲ ਕਾਫੀ ਪੁਰਾਣਾ ਸੰਬੰਧ ਹੈ।
![Punjabi Bollywood Tadka](http://static.jagbani.com/multimedia/17_01_55449000012-ll.jpg)
ਧਰਮਿੰਦਰ ਨੇ ਹਮੇਸ਼ਾ ਤੋਂ ਸਲਮਾਨ ਨੂੰ ਆਪਣੇ ਬੇਟੇ ਵਰਗਾ ਪਿਆਰ ਦਿੱਤਾ ਹੈ। ਸਲਮਾਨ ਖਾਨ, ਧਰਮਿੰਦਰ ਦਾ ਬਹੁਤ ਸਨਮਾਨ ਵੀ ਕਰਦੇ ਹਨ।
![Punjabi Bollywood Tadka](http://static.jagbani.com/multimedia/17_01_4858800006-ll.jpg)
ਦਿਓਲ ਫੈਮਿਲੀ ਦੇ ਲਾਡਲੇ ਬੌਬੀ ਦਿਓਲ ਤਾਂ ਸਲਮਾਨ ਦੇ ਚੰਗੇ ਦੋਸਤ ਹਨ। ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ 'ਰੇਸ 3' ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
![Punjabi Bollywood Tadka](http://static.jagbani.com/multimedia/17_05_442850000dha-ll.jpg)
ਦੱਸ ਦੇਈਏ ਕਿ ਫਿਲਮ 'ਰੇਸ 3' 'ਚ ਸੁਪਰਸਟਾਰ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਡੇਜ਼ੀ ਸ਼ਾਹ, ਬੌਬੀ ਦਿਓਲ ਅਤੇ ਸਾਕਿਬ ਸਲੀਮ ਹਨ।