FacebookTwitterg+Mail

ਹਰੇਕ ਦੇ ਦਿਲ ਨੂੰ ਝੰਜੋੜ ਰਹੀ ਹੈ ਧਰਮਿੰਦਰ ਵਲੋਂ ਸਾਂਝੀ ਕੀਤੀ ਬੱਚੇ ਦੀ ਇਹ ਵੀਡੀਓ

dharmendra shares child video who selling samosa
30 June, 2020 12:03:30 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਕੰਮ ਅਤੇ ਅੰਦਾਜ਼ ਲਈ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਧਰਮਿੰਦਰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਜ਼ਿਆਦਾ ਸਰਗਰਮ ਰਹਿੰਦੇ ਹਨ, ਉਹ ਅਕਸਰ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਧਰਮਿੰਦਰ ਕਦੇ ਆਪਣੇ ਫਾਰਮ ਹਾਊਸ ਦੀਆਂ ਵੀਡੀਓ ਸਾਂਝੀਆਂ ਕਰਦੇ ਹਨ ਅਤੇ ਕਦੇ ਆਪਣੀਆ ਪੁਰਾਣੀਆਂ ਯਾਦਾਂ ਨੂੰ। ਹਾਲ ਹੀ 'ਚ ਧਰਮਿੰਦਰ ਨੇ ਇੱਕ ਬੱਚੇ ਦਾ ਵੀਡੀਓ ਸਾਂਝਾ ਕੀਤਾ ਹੈ, ਜਿਹੜਾ ਕਿ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਧਰਮਿੰਦਰ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ 'ਕੰਮ ਹੀ ਪੂਜਾ ਹੈ ਮੈਨੂੰ ਇਹ ਵੀਡੀਓ ਬਹੁਤ ਪਸੰਦ ਆਇਆ ਹੈ।' ਇਸ ਵੀਡੀਓ 'ਚ ਬੱਚਾ ਸਮੋਸੇ ਵੇਚਦਾ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਧਰਮਿੰਦਰ ਵੱਲੋਂ ਸਾਂਝੀ ਕੀਤੀ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਇਸ ਵੀਡੀਓ 'ਚ ਇੱਕ ਜਨਾਨੀ ਬੱਚੇ ਨੂੰ ਸਵਾਲ ਕਰਦੀ ਹੈ ਅਤੇ ਉਹ ਉਸ ਨੂੰ ਪੁੱਛਦੀ ਹੈ ਕਿ ਸਕੂਲ ਜਾਂਦਾ ਹੈ ਜਾਂ ਨਹੀਂ। ਬੱਚਾ ਕਹਿੰਦਾ ਹੈ ਕਿ ਉਹ ਚੌਥੀ ਕਲਾਸ 'ਚ ਪੜ੍ਹਦਾ ਹੈ। ਉਸ ਦੀ ਮਾਂ ਇਹ ਸਮੋਸੇ ਬਣਾਉਂਦੀ ਹੈ, ਜਿਨ੍ਹਾਂ ਨੂੰ ਉਹ 4 ਤੋਂ 5 ਵਜੇ ਦੇ ਵਿਚਕਾਰ ਵੇਚਦਾ ਹੈ। ਵੀਡੀਓ 'ਚ ਬੱਚੇ ਦਾ ਇਹ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।


Tags: DharmendraShares Child VideoSelling SamosaViral

About The Author

sunita

sunita is content editor at Punjab Kesari