FacebookTwitterg+Mail

ਦਾਦੇ ਧਰਮਿੰਦਰ ਨੇ ਦਿਖਾਏ ਪੋਤੇ ਕਰਨ ਦਿਓਲ ਦੇ ਖਤਰਨਾਕ ਸਟੰਟ (ਵੀਡੀਓ)

dharmendra shares karan deol pal pal dil ke paas making video
09 September, 2019 10:51:19 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਸ਼ਨ ਹੀਰੋ ਸੰਨੀ ਦਿਓਲ ਦੇ ਨਿਰਦੇਸ਼ਨ 'ਚ ਬਣੀ ਕਰਨ ਦਿਓਲ ਤੇ ਸਹਿਰ ਬਾਂਬਾ ਦੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਟਾਈਟਲ ਕਰਨ ਦਿਓਲ ਦੇ ਦਾਦੇ ਧਰਮਿੰਦਰ ਦੀ ਸਾਲ 1973 'ਚ ਆਈ ਫਿਲਮ 'ਬਲੈਕਮੇਲ' ਤੋਂ ਲਿਆ ਗਿਆ ਹੈ, ਜਿਸ ਦੇ ਚੱਲਦੇ ਦਾਦੇ ਨੇ ਆਪਣੇ ਪੋਤੇ ਦੀ ਫਿਲਮ 'ਪਲ ਪਲ ਦਿਲ ਕੇ ਪਾਸ' ਦੀ ਮੇਕਿੰਗ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦਿਖਿਆ ਗਿਆ ਹੈ, ਕਿ ਫਿਲਮ ਦਰਮਿਆਨ ਫਿਲਮ ਦੇ ਕਰਿਊ ਤੇ ਟੀਮ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰਨ ਦਿਓਲ ਨੇ ਕਿਵੇਂ ਹਿਮਾਚਲ ਦੀਆਂ ਹਸੀਨ ਵਾਦੀਆਂ 'ਚ ਖਤਰਨਾਕ ਸਟੰਟ ਕੀਤੇ ਹਨ। ਇਸ ਫਿਲਮ 'ਚ ਜਿੰਨੇ ਵੀ ਸਟੰਟ ਨੇ ਕਰਨ ਦਿਲਓ ਤੇ ਸਹਿਰ ਬਾਂਬਾ ਨੇ ਖੁਦ ਹੀ ਕੀਤੇ ਹਨ।

 
 
 
 
 
 
 
 
 
 
 
 
 
 

Where eagles don’t dare my boys dare

A post shared by Dharmendra Deol (@aapkadharam) on Sep 7, 2019 at 2:40am PDT


ਦੱਸ ਦਈਏ ਕਿ ਮੇਕਿੰਗ ਵੀਡੀਓ ਦੀ ਸ਼ੁਰੂਆਤ ਸੰਨੀ ਦਿਓਲ ਨਜ਼ਰ ਆਉਂਦੇ ਹਨ, ਜੋ ਕਿ ਮਨਾਲੀ ਦੀਆਂ ਖੂਬਸੂਰਤ ਨਜ਼ਾਰਿਆਂ ਨੂੰ ਦਿਖਾ ਰਹੇ ਹਨ ਪਰ ਵੀਡੀਓ 'ਚ ਅੱਗੇ ਨਜ਼ਰ ਆਉਂਦਾ ਹੈ, ਜੋ ਲੋਕੇਸ਼ਨ ਹੈ ਉਹ ਇਕ ਉੱਚੀ ਪਹਾੜ ਦੀ ਚੋਟੀ 'ਤੇ ਹੈ, ਜਿੱਥੇ ਕਰਿਊ ਮੈਂਬਰਸ ਨੂੰ ਸਾਹ ਲੈਣ ਅਤੇ ਕਈ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਕਿਸੇ ਫਿਲਮ ਨੂੰ ਪਰਦੇ 'ਤੇ ਲਿਆਉਣ ਲਈ ਕਿੰਨੀ ਮਿਹਨਤ ਲੱਗਦੀ ਹੈ।


Tags: DharmendraKaran DeolSunny DeolPal Pal Dil Ke PaasMaking VideoBollywood Celebrity

Edited By

Sunita

Sunita is News Editor at Jagbani.