FacebookTwitterg+Mail

ਇਸ ਕਾਰਨ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

dharmendra tweets goes viral on social media
11 July, 2019 09:25:14 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਅਕਸਰ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਧਰਮਿੰਦਰ ਆਪਣੇ ਖੁਸ਼ੀ ਅਤੇ ਗਮ ਦੇ ਪਲ ਅਕਸਰ ਫੈਨਜ਼ ਨਾਲ ਸ਼ੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ ਪਰ ਹੁਣ ਲੱਗਦਾ ਹੈ ਕਿ ਇਹ ਅੱਗੇ ਨਹੀਂ ਹੋਣ ਵਾਲਾ। ਜੀ ਹਾਂ ਹਾਲ ਹੀ 'ਚ ਧਰਮਿੰਦਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਅਜਿਹੀ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਸਾਰੇ ਫੈਂਨਜ਼ ਕਾਫੀ ਦੁਖੀ ਹਨ। ਦਰਅਸਲ, ਧਰਮਿੰਦਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਭਾਵੁਕ ਟਵੀਟ ਕੀਤਾ ਹੈ।ਜਿਸ 'ਚ ਉਨ੍ਹਾਂ ਨੇ ਆਪਣੇ ਫੈਂਨਜ਼ ਨੂੰ ਲੈ ਕੇ ਲਿਖਿਆ ਹੈ, 'ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਿਆਰ, ਮੈਂ ਇਕ ਛੋਟੇ ਜਿਹੇ ਗਲਤ ਕੁਮੈਂਟ ਤੋਂ ਵੀ ਹਰਟ ਹੋ ਜਾਂਦਾ ਹਾਂ। ਮੈਂ ਇਕ ਭਾਵੁਕ ਵਿਅਕਤੀ ਹਾਂ, ਇਸ ਲਈ ਹੁਣ ਮੈਂ ਤੁਹਾਨੂੰ ਕਦੇ ਵੀ ਤੰਗ ਨਹੀਂ ਕਰਾਂਗਾ।'


ਧਰਮਿੰਦਰ ਦੇ ਇਸ ਟਵੀਟ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਸਕਦੇ ਹਨ। ਧਰਮਿੰਦਰ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਅਪੀਲ ਕਰ ਰਹੇ ਹਨ ਅਤੇ ਗਲਤ ਕੁਮੈਂਟ ਲਈ ਮੁਆਫੀ ਵੀ ਮੰਗ ਰਹੇ ਹਨ। ਦੱਸ ਦਈਏ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਚ ਰਹਿ ਕੇ ਬਤੀਤ ਕਰਦੇ ਹਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੇ ਕੋਈ ਵੀ ਪੋਸਟ ਸ਼ੋਸ਼ਲ ਮੀਡੀਆ 'ਤੇ ਸਾਂਝੀ ਨਹੀਂ ਕੀਤੀ ਸੀ। ਹੁਣ ਇਸ ਦੀ ਵਜ੍ਹਾ ਵੀ ਸਾਫ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਪ੍ਰਸ਼ੰਸਕ ਵੀ ਨਿਰਾਸ਼ ਹੋ ਰਹੇ ਹਨ।


Tags: DharmendraTwitter

About The Author

manju bala

manju bala is content editor at Punjab Kesari