ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੀਮੈਨ ਧਰਮਿੰਦਰ ਫਿਲਹਾਲ ਫਿਲਮਾਂ ਤੋਂ ਦੂਰ ਹਨ ਅਤੇ ਆਪਣੇ ਫਾਰਮ ਹਾਊਸ 'ਤੇ ਸਮਾਂ ਬਿਤਾ ਰਹੇ ਹਨ। ਉਹ ਆਏ ਦਿਨ ਆਪਣੇ ਖੇਤਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਹੁਣ ਇਕ ਵਾਰ ਫਿਰ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਉਹ ਅੰਬਾਂ ਦੇ ਦਰੱਖਤ ਹੇਠਾਂ ਬੈਠੇ ਹਨ ਅਤੇ ਉਹ ਵੀਡੀਓ 'ਚ ਲੋਕਾਂ ਨੂੰ ਆਪਣੇ ਖੇਤਾਂ 'ਚ ਲੱਗੇ ਅੰਬ ਦਿਖਾ ਰਹੇ ਹਨ।
ਧਰਮ ਨੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਧਰਮ ਨੇ ਆਪਣੇ ਖੇਤਾਂ 'ਚ ਲੱਗੇ ਖਰਬੂਜਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਸ਼ੇਅਰ ਕੀਤੀ ਸੀ।