FacebookTwitterg+Mail

ਧਰਮਿੰਦਰ ਦੇ ਫਾਰਮ ਹਾਊਸ 'ਤੇ ਆਏ ਕੁਝ ਨਵੇਂ ਮਹਿਮਾਨ, ਵੀਡੀਓ ਵਾਇਰਲ

dharmendra video
17 July, 2019 11:24:51 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਧਰਮਿੰਦਰ ਆਪਣੇ ਖੁਸ਼ੀ ਅਤੇ ਗਮ ਦੇ ਪਲਾਂ ਨੂੰ ਅਕਸਰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵਾਰ ਇਹ ਵੀਡੀਓ ਕੁਝ ਖਾਸ ਹੈ ਕਿਉਂਕਿ ਉਨ੍ਹਾਂ ਦੇ ਫਾਰਮ ਹਾਊਸ 'ਤੇ ਕੁਝ ਨਵੇਂ ਮਹਿਮਾਨ ਆਏ ਹਨ। ਇਨ੍ਹਾਂ ਮਹਿਮਾਨਾਂ ਨੂੰ ਦੇਖ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਵੀਡੀਓ 'ਚ ਧਰਮਿੰਦਰ ਆਪਣੇ ਇਨ੍ਹਾਂ ਨਵੇਂ ਮਹਿਮਾਨਾਂ ਨਾਲ ਸਭ ਨੂੰ ਮਿਲਵਾਉਂਦੇ ਹਨ।


ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ। ਧਰਮਿੰਦਰ ਨੇ ਇਸ ਵੀਡੀਓ ਨਾਲ ਇਕ ਕੈਪਸ਼ਨ ਦਿੰਦੇ ਹੋਏ ਲਿਖਿਆ,''ਬਾਤ ਕਾ ਬਤੰਗੜ ਨਹੀਂ ਬਨਾਤੇ ਯੇ... ਸੁਰਾਂ ਮੇਂ ਸੁਰ ਮਿਲ ਜਾਤੇ ਹੈ। ਗਿੰਨੀ ਫਾਊਲ, ਮੇਰੇ ਨਵੇਂ ਦੋਸਤ ਅਤੇ ਗਾਰਡਨ ਦੀ ਖੂਬਸੂਰਤੀ। ਇਹ ਖਤਰਨਾਕ ਕੀੜਿਆਂ ਨੂੰ ਮਾਰਦੇ ਹਨ। ਮਂੈ ਇਨ੍ਹਾਂ ਨੂੰ ਬਾਰਿਸ਼ ਤੋਂ ਬਾਅਦ ਛੱਡ ਦੇਵਾਂਗਾ।''


ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਚਾਹੁਣਵਾਲੇ ਲਗਾਤਾਰ ਕੁਮੈਂਟ ਕਰ ਰਹੇ ਹਨ। ਕੁਝ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।


Tags: DharmendraInstagramVideoTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari