FacebookTwitterg+Mail

ਤੂੜੀ ਵਾਲੇ ਕੁੱਪਾਂ ਨੂੰ ਦੇਖ ਬਾਹਰ ਆਇਆ ਧਰਮਿੰਦਰ ਦੇ ਅੰਦਰਲਾ ਪੰਜਾਬੀ, ਦੇਖੋ ਭਾਵੁਕ ਵੀਡੀਓ

dharmendra video viral
20 May, 2019 11:23:04 AM

ਮੁੰਬਈ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਧਰਮਿੰਦਰ, ਜੋ ਕਿ ਅਕਸਰ ਆਪਣੇ ਫਾਰਮ ਹਾਊਸ ਦੇ ਖੇਤਾਂ 'ਚ ਕਦੇ ਕੰਮ ਕਰਵਾਉਂਦੇ ਤੇ ਕਦੇ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੰਜਾਬ ਦੇ ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਦਾ ਅਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨਜ਼ਾਰੇ ਨੂੰ ਬੜੀ ਦੇਰ ਤੋਂ ਯਾਦ ਕਰ ਰਿਹਾ ਸੀ।


ਧਰਮਿੰਦਰ ਨੇ ਉਨ੍ਹਾਂ ਲੋਕਾਂ ਨੂੰ ਤੂੜੀ ਦੇ ਕੁੱਪ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਬਚਪਨ ਅਜਿਹੇ ਹੀ ਖੇਤਾਂ ਅਤੇ ਕੁੱਪਾਂ ਦੇ ਆਲੇ-ਦੁਆਲੇ ਦੌੜ ਕੇ ਗੁਜ਼ਰਿਆ ਹੈ, ਜਿਸ ਨੂੰ ਮੁੰਬਈ 'ਚ ਮੈਂ ਬਹੁਤ ਮਿਸ ਕਰਦਾ ਹਾਂ।

 
 
 
 
 
 
 
 
 
 
 
 
 
 

Punjab, mujhe janam dene wali meri ye dharti Maa, mujhe JAAN se Bihi pyaari hai.🙏

A post shared by Dharmendra Deol (@aapkadharam) on May 14, 2019 at 4:45am PDT


ਦੱਸ ਦਈਏ ਧਰਮਿੰਦਰ ਇਨ੍ਹੀਂ ਦਿਨੀਂ ਫਿਲਮੀ ਜਗਤ ਤੋਂ ਦੂਰੀ ਬਣਾ ਆਪਣੇ ਫਾਰਮ ਹਾਊਸ 'ਚ ਕੁਦਰਤ ਦੇ ਰੰਗਾਂ 'ਚ ਰਹਿ ਕੇ ਜੀਵਨ ਦਾ ਅਨੰਦ ਮਾਣ ਰਹੇ ਹਨ। ਦੱਸ ਦਈਏ ਕਿ ਧਰਮਿੰਦਰ ਦੀ ਪਤਨੀ ਅਦਾਕਾਰਾ ਹੇਮਾ ਮਾਲਿਨੀ ਮਥੁਰਾ ਤੋਂ ਚੋਣ ਮੈਦਾਨ 'ਚ ਸਨ ਤੇ ਪੁੱਤਰ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਲਈ ਚੋਣ ਮੈਦਾਨ 'ਚ ਹਨ।


Tags: DharmendraTudi De KuppInstagramVideoViralBollywood Celebrity

Edited By

Sunita

Sunita is News Editor at Jagbani.