FacebookTwitterg+Mail

ਲੌਕਡਾਊਨ ਦੌਰਾਨ ਧਰਮਿੰਦਰ ਦੇ ਘਰ ਆਈ ਖੁਸ਼ੀ, ਵੀਡੀਓ ਵਾਇਰਲ

dharmendra video viral
14 May, 2020 09:16:42 AM

ਮੁੰਬਈ (ਬਿਊਰੋ)  : ਬਾਲੀਵੁੱਡ ਅਭਿਨੇਤਾ ਧਰਮਿੰਦਰ ਲੌਕਡਾਉਨ 'ਚ ਆਪਣੇ ਫਾਰਮ ਹਾਉਸ 'ਤੇ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਲਗਾਤਾਰ ਆਪਣੇ ਨਾਲ ਸਬੰਧਤ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਚੰਗੀ ਖਬਰਾਂ ਸਾਂਝੀਆਂ ਕੀਤੀਆਂ ਹਨ। ਧਰਮਿੰਦਰ ਨੇ ਟਵਿਟਰ ਦੇ ਜ਼ਰੀਏ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਸਾਂਝੀ ਕੀਤੀ। ਧਰਮਿੰਦਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ। ਉਸ ਨੇ ਦੱਸਿਆ ਹੈ ਕਿ ਉਸ ਦੀ ਗਾਂ ਨੇ ਇਕ ਵੱਛੇ ਨੂੰ ਜਨਮ ਦਿੱਤਾ ਹੈ। ਵੀਡੀਓ ਵਿਚ ਇਕ ਗਾਂ ਆਪਣੇ ਵੱਛੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ, ਉਨ੍ਹਾਂ ਨੇ ਲਿਖਿਆ, ''ਵਧਾਈਆਂ, ਬੀਤੀ ਰਾਤ ਵੱਛੇ ਨੂੰ ਮੇਰੇ ਸਾਹੀਵਾਲ ਗਾਂ ਨੇ ਜਨਮ ਦੇ ਦਿੱਤਾ। ਮੈਨੂੰ ਨੇੜੇ ਵੀ ਨਾ ਆਉਣ ਦਿੰਦੀ। ਮੈਂ ਇਸ ਵੱਛੇ ਦੀ ਦਾਦੀ ਨੂੰ ਸਾਹਨੇਵਾਲ ਨੇੜੇ ਬੈਨੀ ਸਾਹਿਬ ਤੋਂ ਲਿਆਇਆ ਸੀ। ਹਰ ਮਾਂ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੁੰਦੀ ਹੈ, ਮੈਂ ਇਨ੍ਹਾਂ ਲੋਕਾਂ ਨਾਲ ਬਹੁਤ ਖੁਸ਼ ਹਾਂ।

ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਈ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹੋਰ ਕੰਮ ਕਰਦੇ ਦਿਖਾਈ ਦਿੱਤੇ ਸਨ। ਉਹ ਲੌਕਡਾਊਨ ਤੋਂ ਪਹਿਲਾਂ ਉਹ ਆਪਣੇ ਫਾਰਮ ਹਾਉਸ ਆਏ ਸਨ, ਉਦੋਂ ਤੋਂ ਉਹ ਸਿਰਫ ਇੱਥੇ ਹੀ ਹਨ। ਹਾਲ ਹੀ 'ਚ ਧਰਮਿੰਦਰ ਨੂੰ ਆਪਣੇ ਫਾਰਮ ਹਾਉਸ 'ਚ ਬਹੁਤ ਸਾਰੀਆਂ ਸਬਜ਼ੀਆਂ ਉਗਾਉਂਦਿਆਂ ਦੇਖਿਆ ਗਿਆ ਸੀ। ਸਬਜ਼ੀਆਂ ਤੋਂ ਇਲਾਵਾ ਉਨ੍ਹਾਂ ਦੇ ਫਾਰਮ ਹਾਉਸ 'ਚ ਫਲ ਅਤੇ ਫੁੱਲ ਵੀ ਹਨ।

ਦੱਸ ਦੇਈਏ ਧਰਮਿੰਦਰ ਨੂੰ ਕੁਦਰਤ ਅਤੇ ਆਪਣੇ ਜਾਨਵਰਾਂ ਨਾਲ ਬਹੁਤ ਪਿਆਰ ਹੈ। ਇਸ ਤਾਲਾਬੰਦੀ ਵਿਚ ਉਹ ਆਪਣੇ ਫਾਰਮ ਹਾਉਸ 'ਚ ਹਨ। ਉੱਥੋਂ ਉਹ ਅਕਸਰ ਖੇਤੀਬਾੜੀ, ਸਬਜ਼ੀਆਂ, ਫੁੱਲ ਅਤੇ ਕਈ ਵਾਰ ਆਪਣੇ ਪਿਆਰੇ ਜਾਨਵਰਾਂ ਦੀਆਂ ਵੀਡੀਓ ਸਾਂਝੇ ਕਰਦੇ ਹਨ।


Tags: DharmendraBaini sahibSahnewal Newly Born BabyVideo ViralBollywood Celebrity

About The Author

sunita

sunita is content editor at Punjab Kesari