FacebookTwitterg+Mail

'ਲੌਕ ਡਾਊਨ' ਤੋਂ ਬਾਅਦ ਇਸ ਫਿਲਮ ਨਾਲ ਪਰਦੇ 'ਤੇ ਦਿਸਣਗੇ ਧਰਮਿੰਦਰ

dharmendra will soon be seen on screen this film currently he in his farm house
04 May, 2020 02:31:53 PM

ਮੁੰਬਈ (ਵੈੱਬ ਡੈਸਕ) — ਹਿੰਦੀ ਸਿਨੇਮਾ ਦੇ ਹੀਮੈਨ ਧਰਮਿੰਦਰ ਭਾਵੇਂ ਹੀ 'ਲੌਕ ਡਾਊਨ' ਦੇ ਇਸ ਦੌਰ ਵਿਚ ਲੇਨਾਵਲਾ ਵਿਚ ਰਹਿ ਕੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ ਪਰ ਬਹੁਤ ਹੀ ਜਲਦ ਉਹ ਫਿਰ ਤੋਂ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਅਦਾਕਾਰਾ ਜਰੀਨਾ ਵਹਾਬ ਨਾਲ ਇਕ ਫਿਲਮ 'ਫੂਲਚੰਦ ਕਿ ਫੂਲਕੁਮਾਰੀ' ਵਿਚ ਕੰਮ ਕੀਤਾ ਹੈ, ਜਿਸ ਵਿਚ ਉਹ ਕਹਾਣੀਆਂ ਦੇ ਸੰਕਲਨ ਵਿਚੋਂ ਇਕ ਕਹਾਣੀ ਵਿਚ ਨਜ਼ਰ ਆਉਣਗੇ। ਜਰੀਨ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਗੱਲ ਕਰਦੇ ਹੋਏ ਧਰਮਿੰਦਰ ਨੇ ਕਿਹਾ, ''ਉਨ੍ਹਾਂ ਨਾਲ ਕੰਮ ਕਰਨ ਨਾਲ ਮੇਰੇ ਚਿਹਰੇ 'ਤੇ ਹਰ ਸਮੇਂ ਹਾਸਾ ਰਹਿੰਦਾ ਸੀ। ਮੈਂ ਉਨ੍ਹਾਂ ਦੀ ਲਗਭਗ ਹਰ ਫਿਲਮ ਦੇਖੀ ਹੈ। ਉਹ ਸਿਰਫ ਇਕ ਚੰਗੀ ਅਭਿਨੇਤਰੀ ਹੀ ਨਹੀਂ ਸਗੋਂ ਇਕ ਚੰਗੀ ਇਨਸਾਨ ਵੀ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਚੰਗਾ ਮਹਿਸੂਸ ਹੋਇਆ।''
dharmendra
ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਧਰਮਿੰਦਰ ਨੂੰ ਕਾਫੀ  ਧੱਕਾ ਲੱਗਾ ਹੈ, ਉਹ ਕਾਫੀ ਦੁਖੀ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਉਨ੍ਹਾਂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ  ਸ਼ੇਅਰ ਕਰਦਿਆਂ ਧਰਮਿੰਦਰ ਨੇ ਲਿਖਿਆ, ''ਸਦਮੇ ਤੋਂ ਬਾਅਦ ਸਦਮਾ, ਰਿਸ਼ੀ ਕਪੂਰ ਵੀ ਚੱਲ ਗਿਆ। ਉਸਨੇ ਕੈਂਸਰ ਖਿਲਾਫ ਬਹਾਦਰੀ ਨਾਲ ਲੜਾਈ ਲੜੀ। ਉਹ ਮੇਰੇ ਪੁੱਤਰਾਂ ਵਰਗਾ ਸੀ। ਮੈਂ ਬਹੁਤ ਦੁਖੀ ਅਤੇ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਂ। ਉਸਦੇ ਪਰਿਵਾਰ ਨਾਲ ਮੇਰੀ ਪ੍ਰਾਥਨਾ।''  
Dharmendra


Tags: DharmendraFarm HouseRishi KapoorEmotional TweetBollywood Celebrity

About The Author

sunita

sunita is content editor at Punjab Kesari