ਮੁੰਬਈ— ਸਟਾਰ ਪਲੱਸ ਦੇ ਟੀ. ਵੀ. ਸ਼ੋਅ 'ਡਾਂਸ ਇੰਡੀਆ ਡਾਂਸ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਧਰਮੇਸ਼ ਇਨ੍ਹੀਂ ਦਿਨੀਂ ਪਿਆਰ ਕਾਰਨ ਸੁਰਖੀਆਂ ਬਟੌਰ ਰਹੇ ਹਨ। ਖਬਰਾਂ ਮੁਤਾਬਕ ਉਹ ਬੇਸ਼ਨਾ ਖਾਨ ਨੂੰ ਡੇਟ ਕਰ ਰਿਹਾ ਹੈ। ਇਹ ਜੋੜੀ ਪਿਛਲੇ 5 ਸਾਲਾਂ ਤੋਂ ਰਿਸ਼ਤੇ 'ਚ ਹੈ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਖੁਲਾਸਾ ਕੀਤਾ ਹੈ।
ਦੱਸਣਯੋਗ ਹੈ ਕਿ 5 ਸਾਲਾਂ ਦੇ ਮਜ਼ਬੂਤ ਰਿਸ਼ਤੇ ਤੋਂ ਬਾਅਦ ਧਰਮੇਸ਼ ਆਪਣੀ ਪ੍ਰੇਮਿਕਾ ਬੇਸ਼ਨਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਦੋਵੇਂ ਵੱਖਰੇ-ਵੱਖਰੇ ਧਰਮ ਨਾਲ ਸਬੰਧ ਰੱਖਦੇ ਹਨ। ਧਰਮੇਸ਼ ਹਿੰਦੂ ਤੇ ਬੇਸ਼ਨਾ ਮੁਸਲਿਮ ਹੈ। ਇਸ ਵਜ੍ਹਾ ਕਾਰਨ ਧਰਮੇਸ਼ ਦੇ ਮਾਤਾ-ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ। ਪਰਿਵਾਰ ਦੀ ਨਾਰਾਜ਼ਗੀ ਦੇ ਕਾਰਨ ਇਨ੍ਹਾਂ ਦਾ ਵਿਆਹ ਕਾਫੀ ਸਮੇਂ ਤੋਂ ਰੁਕਿਆਂ ਹੋਇਆ ਹੈ।