ਨਵੀਂ ਦਿੱਲੀ- ਰੈਪਰ ਯੋ ਯੋ ਹਨੀ ਸਿੰਘ ਦਾ 'ਧੀਰੇ-ਧੀਰੇ' ਗੀਤ ਰਿਤਿਕ ਰੋਸ਼ਨ ਤੇ ਫੈਸ਼ਨ ਆਈਕਨ ਸੋਨਮ ਕਪੂਰ ਦੀ ਜੋੜੀ 'ਤੇ ਫਿਲਮਾਇਆ ਗਿਆ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਇਸ ਗੀਤ ਨਾਲ ਹਨੀ ਨੇ ਧਮਾਕੇਦਾਰ ਵਾਪਸੀ ਕੀਤੀ ਹੈ। ਇਸ ਗੀਤ ਨੂੰ 31 ਅਗਸਤ ਨੂੰ ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ ਸੀ ਪਰ ਬਾਅਦ 'ਚ ਇਸ ਨੂੰ 1 ਸਤੰਬਰ ਨੂੰ ਯੂਟਿਊਬ 'ਤੇ ਵੀ ਰਿਲੀਜ਼ ਕੀਤਾ ਗਿਆ। ਦੋ ਦਿਨਾਂ 'ਚ ਹੀ ਯੂਟਿਊਬ 'ਤੇ ਵੀ ਰਿਲੀਜ਼ ਕੀਤਾ ਗਿਆ।
ਦੋ ਦਿਨਾਂ 'ਚ ਹੀ ਯੂਟਿਊਬ 'ਤੇ ਇਸ ਗੀਤ ਨੂੰ ਲਗਭਗ 20 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਹਨੀ ਸਿੰਘ ਡਰੱਗ ਕਾਰਨ ਚੰਡੀਗੜ੍ਹ ਦੇ ਰੀਹੈਬਿਲੀਟੇਸ਼ਨ ਸੈਂਟਰ 'ਚ ਇਲਾਜ ਕਰਵਾ ਰਹੇ ਹਨ ਪਰ ਹੁਣ ਹਨੀ ਸਿੰਘ ਠੀਕ ਹੋ ਗਏ ਹਨ ਤੇ ਇਸ ਗੀਤ ਨਾਲ ਆਪਣੇ ਫੈਨਜ਼ ਵਿਚਾਲੇ ਸ਼ਾਨਦਾਰ ਵਾਪਸੀ ਕਰ ਰਹੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।