FacebookTwitterg+Mail

'ਕੋਰੋਨਾ ਵਾਇਰਸ' ਨੂੰ ਲੈ ਕੇ ਢਿੰਚੈਕ ਪੂਜਾ ਨੇ ਗਾਇਆ ਖਾਸ ਗੀਤ, ਵੀਡੀਓ ਵਾਇਰਲ

dhinchak pooja song hoga na corona
21 March, 2020 01:41:45 PM

ਨਵੀਂ ਦਿੱਲੀ (ਬਿਊਰੋ) : ਢਿੰਚੈਕ ਪੂਜਾ ਨੇ ਫਿਰ ਸੋਸ਼ਲ ਮੀਡੀਆ 'ਤੇ ਦਬਦਬਾ ਬਣਾਇਆ ਹੈ। ਉਹ ਇਕ ਨਵਾਂ ਗਾਣਾ ਲੈ ਕੇ ਫਿਰ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵਾਰ ਉਸ ਨੇ ਕੋਰੋਨਾ ਵਾਇਰਸ 'ਤੇ ਇਕ ਗੀਤ ਤਿਆਰ ਕੀਤਾ ਹੈ। ਉਸ ਨੇ ਆਪਣਾ ਨਵਾਂ ਗੀਤ 'ਹੋਗਾ ਨਾ ਕੋਰੋਨਾ' ਯੂਟਿਊਬ 'ਤੇ ਰਿਲੀਜ਼ ਕੀਤਾ ਹੈ। ਢਿੰਚੈਕ ਪੂਜਾ ਇਸ ਵੀਡੀਓ 'ਚ ਕੋਰੋਨਾ ਵਾਇਰਸ ਤੋਂ ਬਚਣ ਦੇ ਤਰੀਕੇ ਦੱਸਦੀ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਇਸ ਵਾਇਰਸ ਤੋਂ ਜਾਣੂ ਹੋਣ ਦਾ ਸੰਦੇਸ਼ ਵੀ ਦੇ ਰਹੀ ਹੈ। ਉਸ ਦਾ ਇਹ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਸੁਣਦਿਆਂ ਹੀ ਲੋਕਾਂ ਨੇ ਉਨ੍ਹਾਂ ਦਾ ਸਿਰ ਫੜ੍ਹ ਲਿਆ ਹੈ। ਟਵਿੱਟਰ 'ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਦੱਸ ਦਈਏ ਕਿ ਢਿੰਚੈਕ ਪੂਜਾ ਦਾ ਗੀਤ 'ਸੈਲਫੀ ਮੈਂ ਲੈ ਲੀ ਆਜ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਹ ਇੰਟਰਨੈਟ ਸੈਨਸੇਸ਼ਨ ਬਣ ਗਈ। ਉਸ ਨੂੰ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ' ਵਿਚ ਵੀ ਬੁਲਾਇਆ ਗਿਆ ਸੀ। ਢਿੰਚੈਕ ਪੂਜਾ ਨੇ 'ਬਿੱਗ ਬੌਸ' ਵਿਚ ਇਕ ਗੀਤ ਵੀ ਬਣਾਇਆ ਸੀ, ਜੋ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਸੀ। 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਉਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।


Tags: CoronavirusDhinchak PoojaNew SongHoga Na CoronaVideo Viral

About The Author

sunita

sunita is content editor at Punjab Kesari