ਮੁੰਬਈ(ਬਿਊਰੋ)— ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦਾ ਐਨੁਅਲ ਫੰਕਸ਼ਨ ( Dhirubhai Ambani School Function ) ਆਜੋਯਿਤ ਕੀਤਾ ਗਿਆ। ਇਸ ਦੌਰਾਨ ਕਈ ਬਾਲੀਵੁੱਡ ਅਦਾਕਾਰਾਂ ਆਪਣੇ ਬੱਚਿਆਂ ਨਾਲ ਦਿਖਾਈ ਦਿੱਤੀਆਂ। ਫੰਕਸ਼ਨ 'ਚ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਵੀ ਸ਼ਾਮਿਲ ਹੋਏ। ਫੰਕਸ਼ਨ 'ਚ ਐਸ਼ਵਰਿਆ ਰਾਏ ਬੱਚਨ ਨੂੰ ਧੀ ਆਰਾਧਿਆ ਨਾਲ ਸਪਾਟ ਕੀਤੀ ਗਈ। ਐਸ਼ਵਰਿਆ ਨੇ ਇਸ ਦੌਰਾਨ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ। ਉਥੇ ਹੀ ਆਰਾਧਿਆ ਵੀ ਬੇਹੱਦ ਖੂਬਸੂਰਤ ਨਜ਼ਰ ਆਈ। ਅਭਿਸ਼ੇਕ ਬੱਚਨ ਅਤੇ ਨਵਿਆ ਨਵੇਲੀ ਨੰਦਾ ਨੂੰ ਵੀ ਇਸ ਦੌਰਾਨ ਦੇਖਿਆ ਗਿਆ। ਸ਼ਾਹਰੁਖ ਦੀ ਪਤਨੀ ਗੌਰੀ ਖਾਨ ਬੇਟੇ ਅਬਰਾਮ ਖਾਨ ਨਾਲ ਪਹੁੰਚੀ। ਗੌਰੀ ਵੀ ਬਲੈਕ ਦੀ ਡਰੈੱਸ 'ਚ ਨਜ਼ਰ ਆਈ। ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਅਕਾਸ਼ ਅੰਬਾਨੀ ਵੀ ਪਹੁੰਚੇ। ਅਦਾਕਾਰਾ ਰਵੀਨਾ ਟੰਡਨ ਵੀ ਇੱਥੇ ਪਹੁੰਚੀ ਹੋਈ ਸੀ। ਉਹ ਕਾਫ਼ੀ ਕੂਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਵਾਈਟ ਕਲਰ ਦੀ ਸ਼ਰਟ ਅਤੇ ਬਲੈਕ ਟਰਾਊਜਰ ਪਾਇਆ ਸੀ। ਲੁੱਕ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਰੈੱਡ ਕਲਰ ਦੀ ਲਿਪਸਟਿਕ ਲਗਾਈ ਸੀ।