FacebookTwitterg+Mail

ਨਵੇਂ ਗੀਤ ਨਾਲ ਅਰਜੁਨ-ਪਰਿਣੀਤੀ ਮਚਾ ਰਹੇ ਹਨ 'ਧੂਮ ਧੜਾਕਾ'

dhum dhadaka
26 September, 2018 09:56:56 AM

ਮੁੰਬਈ (ਬਿਊਰੋ)— 'ਨਮਸਤੇ ਇੰਗਲੈਂਡ' ਨਾਲ ਅਰਜੁਨ ਕਪੂਰ ਤੇ ਪਰਿਨੀਤੀ ਚੋਪੜਾ ਇਕ ਵਾਰ ਫਿਰ ਲੋਕਾਂ ਨੂੰ ਆਪਣੀ ਕੈਮਿਸਟਰੀ ਨਾਲ ਐਂਟਰਟੇਨ ਕਰਨ ਆ ਰਹੇ ਹਨ। ਦੋਹਾਂ ਦੀ ਜੋੜੀ ਪੂਰੇ 6 ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ 'ਇਸ਼ਕਜ਼ਾਦੇ' ਫਿਲਮ 'ਚ ਨਜ਼ਰ ਆਏ ਸਨ। ਹੁਣ ਦੋਹਾਂ ਦੀ ਆਉਣ ਵਾਲੀ ਫਿਲਮ 'ਚ ਵੀ ਫੈਨਜ਼ ਨੂੰ ਇਨ੍ਹਾਂ ਦੋਹਾਂ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਫਿਲਮ ਦਾ ਟਰੇਲਰ ਅਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ 'ਚ ਦੋਹਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਫਿਲਮ ਦਾ ਇਕ ਸੈਲੀਬ੍ਰੈਸ਼ਨ ਸੌਂਗ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਅਰਜੁਨ ਤੇ ਪਰਿਣੀਤੀ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ ਹੈ।

'ਨਮਸਤੇ ਇੰਗਲੈਂਡ' ਦੇ ਗੀਤ 'ਧੂਮ ਧੜਾਕਾ' 'ਚ ਅਰਜੁਨ ਤੇ ਪਰਿਣੀਤੀ ਦੇ ਡਾਂਸ ਮੂਵਜ਼ ਵੀ ਕਾਫੀ ਜ਼ਬਰਦਸਤ ਹਨ। ਗੀਤ ਇਸ ਸਾਲ ਵਿਆਹਾਂ 'ਚ ਖੂਬ ਧੂਮ ਮਚਾਏਗਾ। ਇਸ ਨੂੰ ਸ਼ਾਹਿਦ ਮਾਲਿਆ ਤੇ ਅੰਤਰਾ ਮਿਤਰਾ ਨੇ ਗਾਇਆ ਹੈ। ਗੀਤ ਦੇ ਬੋਲ ਜਾਵੇਦ ਅਖਤਰ ਨੇ ਲਿਖੇ ਹਨ। ਇਹ ਫਿਲਮ 2007 'ਚ ਆਈ 'ਨਮਸਤੇ ਲੰਡਨ' ਦਾ ਸਿਕਵਲ ਹੈ, ਜਿਸ 'ਚ ਕੈਟਰੀਨਾ ਕੈਫ ਤੇ ਅਕਸ਼ੇ ਕੁਮਾਰ ਦੀ ਜੋੜੀ ਨਜ਼ਰ ਆਈ ਸੀ। ਫਿਲਮ ਸੁਪਰਹਿੱਟ ਰਹੀ ਸੀ, ਜਿਸ ਦੇ ਗੀਤ ਅਜ ਵੀ ਸੁਣੇ ਜਾ ਰਹੇ ਹਨ। ਅਰਜੁਨ-ਪਰਿਣੀਤੀ ਦੀ ਇਹ ਫਿਲਮ ਦੁਸਹਿਰੇ ਮੌਕੇ ਰਿਲੀਜ਼ ਹੋਵੇਗੀ।


Tags: Arjun Kapoor Parineeti Chopra Namaste England Vipul Amrutlal Shah Dhum Dhadaka Bollywood Actor

Edited By

Chanda Verma

Chanda Verma is News Editor at Jagbani.