ਮੁੰਬਈ (ਬਿਊਰੋ)— ਬੀਤੇ ਦਿਨੀਂ ਮੁੰਬਈ ਦੇ ਕਾਰਨਰ ਹਾਊਸ 'ਚ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ 'ਚ ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਸ਼ਾਰਟ ਡਰੈੱਸ 'ਚ ਦਿਖਾਈ ਦਿੱਤੀ। ਉਨ੍ਹਾਂ ਫਲੋਰਲ ਪ੍ਰਿੰਟ ਦੀ ਸ਼ਾਰਟ ਫਰਾਕ ਪਹਿਨ ਰੱਖੀ ਸੀ। ਦੀਆ ਨਾਲ ਉਸਦਾ ਪਤੀ ਸਾਹਿਲ ਸੰਘਾ ਵੀ ਮੌਜੂਦ ਸੀ।

ਕਾਫੀ ਲੰਬੇ ਸਮੇਂ ਬਾਅਦ ਪਾਰਟੀ 'ਚ ਅਭਿਨੇਤਾ ਅਕਸ਼ੇ ਕੁਮਾਰ ਦੀ ਸਾਬਕਾ ਪ੍ਰੇਮਿਕਾ ਪੂਜਾ ਬਤਰਾ ਨਜ਼ਰ ਆਈ। ਉਹ ਰੈੱਡ ਕਲਰ ਦੀ ਲਾਂਗ ਫਰਾਕ 'ਚ ਬੇਹੱਦ ਖੂਬਸੂਤਰ ਦਿਖਾਈ ਦੇ ਰਹੀ ਸੀ। ਹਾਲ ਹੀ 'ਚ ਆਈ ਫਿਲਮ 'ਫੁਕਰੇ ਰਿਟਰਨਜ਼' ਦੀ ਅਭਿਨੇਤਰੀ ਰਿੱਚਾ ਚੱਢਾ ਪਾਰਟੀ 'ਚ ਬੋਲਡ ਲੁੱਕ 'ਚ ਦਿਖਾਈ ਦਿੱਤੀ। ਉਨ੍ਹਾਂ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਹਿਣੀ ਹੋਈ ਸੀ ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ।

ਪਾਰਟੀ 'ਚ ਰਾਜਕੁਮਾਰ ਰਾਓ, ਅਮਿਤ ਸਾਧ, ਸੁਧੀਰ ਮਿਸ਼ਰਾ, ਸੁਰਵੀਨ ਚਾਵਲਾ, ਜੈਕੀ ਭਗਨਾਨੀ, ਪਤਰਲੇਖਾ, ਅਲੀ ਫਜ਼ਲ, ਸਿਆਨੀ ਗੁਪਤਾ, ਰਿਧਿਮਾ ਪੰਡਿਤ, ਸ਼ਵੇਤਾ ਤਿਰਪਾਠੀ, ਤਨੁਜ ਵਿਰਵਾਨੀ, ਮਨਜੋਤ ਸਿੰਘ, ਅਨੁਸ਼ਕਾ ਰੰਜਨ, ਰਾਗਿਨੀ ਖੰਨਾ, ਪੁਲਕਿਤ ਸਮਰਾਟ, ਕੀਰਤੀ ਕੁਲਹਾਰੀ ਸਮੇਤ ਕਈ ਸਿਤਾਰੇ ਪਹੁੰਚੇ।

ਮੰਦਾਨਾ ਕਰੀਮੀ, ਸੁਰਵੀਨ ਚਾਵਲਾ

ਕ੍ਰਿਤੀ ਕੁਲਹਾਰੀ, ਪੁਲਕਿਤ ਸਮਰਾਟ

ਅਨੁਸ਼ਕਾ ਰੰਜਨ, ਰਾਗਿਨੀ ਖੰਨਾ

ਦੋਸਤ ਨਾਲ ਤਨੁਜ ਵਿਰਾਨੀ, ਸਿਯਾਨੀ ਗੁਪਤਾ

ਮਨਜੋਤ ਸਿੰਘ, ਸ਼ਵੇਤਾ ਤਿਰਪਾਠੀ
