FacebookTwitterg+Mail

ਦੀਆ ਮਿਰਜ਼ਾ ਨੇ ਵਾਤਾਵਰਣ ਨੂੰ ਬਚਾਉਣ ਲਈ ਦਿੱਤਾ ਸੰਦੇਸ਼

05 June, 2019 03:30:13 PM

ਅੰਮ੍ਰਿਤਸਰ (ਸੁਮਿਤ ਖੰਨਾ)— ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦੇ ਰਹੀ ਸੰਸਥਾ ਫਿੱਕੀ ਫਲੋ ਵਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਅਦਾਕਾਰਾ ਤੇ ਦੇਸ਼-ਦੁਨੀਆ 'ਚ ਵਾਤਾਵਰਣ ਲਈ ਕੰਮ ਕਰ ਰਹੀ ਦੀਆ ਮਿਰਜ਼ਾ ਵਿਸ਼ੇਸ਼ ਤੌਰ 'ਤੇ ਸੈਮੀਨਾਰ 'ਚ ਸ਼ਾਮਲ ਹੋਏ ਤੇ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ।
Punjabi Bollywood Tadka
ਦੀਆ ਮਿਰਜ਼ਾ ਨੇ ਦੱਸਿਆ ਕਿ ਅੱਜ 10 'ਚੋਂ 9 ਲੋਕ ਪ੍ਰਦੂਸ਼ਣ ਤੋਂ ਪੀੜਤ ਹਨ। ਉਨ੍ਹਾਂ ਪਲਾਸਟਿਕ ਤੋਂ ਦੂਰ ਰਹਿਣ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਦੀਆ ਮਿਰਜ਼ਾ ਨੇ ਪੰਜਾਬ 'ਚ ਹੇਠਾਂ ਡਿੱਗਦੇ ਪਾਣੀ ਦੇ ਪੱਧਰ 'ਤੇ ਵੀ ਚਿੰਤਾ ਪ੍ਰਗਟ ਕੀਤੀ।
Punjabi Bollywood Tadka
ਇਸ ਮੌਕੇ ਗੱਲ ਕਰਦਿਆਂ ਫਿੱਕੀ ਫਲੋ ਦੀ ਚੇਅਰਪਰਸਨ ਆਰੂਸ਼ੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਾਤਾਵਰਣ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਦੀਆ ਮਿਰਜ਼ਾ ਤੋਂ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ। ਅਖੀਰ 'ਚ ਫਿੱਕੀ ਫਲੋ ਵਲੋਂ ਫੁਲਕਾਰੀ ਤੇ ਤੋਹਫੇ ਦੇ ਕੇ ਦੀਆ ਮਿਰਜ਼ਾ ਤੇ ਫਿੱਕੀ ਫਲੋ ਦੀ ਕੌਮੀ ਚੇਅਰਪਰਸਨ ਨੂੰ ਸਨਮਾਨਿਤ ਕੀਤਾ ਗਿਆ।
Punjabi Bollywood Tadka


Tags: Dia MirzaAmritsar Ficci Flowਦੀਆ ਮਿਰਜ਼ਾਅੰਮ੍ਰਿਤਸਰ ਫਿੱਕੀ ਫਲੋ

About The Author

manju bala

manju bala is content editor at Punjab Kesari