FacebookTwitterg+Mail

ਕੇ. ਐੱਸ. ਮੱਖਣ ਦੇ ਸ਼ਾਨਦਾਰ ਡਾਇਲਾਗ ਨੂੰ ਸੁਣ ਤੁਸੀਂ ਵੀ ਕਹੋਗੇ ਵਾਹ (ਵੀਡੀਓ)

dialogue promo k s makhan
27 September, 2017 01:53:51 PM

ਜਲੰਧਰ (ਬਿਊਰੋ)— 'ਕਿਰਦਾਰ-ਏ-ਸਰਦਾਰ' ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਹੈ। ਫਿਲਮ ਦੀ ਹਰ ਸ਼ਹਿਰ 'ਚ ਹਵਾ ਹੈ। ਜਿਥੇ ਵੀ ਪ੍ਰਮੋਸ਼ਨ ਲਈ ਟੀਮ ਜਾ ਰਹੀ ਹੈ, ਉਥੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਨਵਾਂ ਪ੍ਰੋਮੋ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ 'ਚ ਕੇ. ਐੱਸ. ਮੱਖਣ ਦਾ ਸ਼ਾਨਦਾਰ ਡਾਇਲਾਗ ਸੁਣਨ ਨੂੰ ਮਿਲ ਰਿਹਾ ਹੈ। ਫਿਲਮ 'ਚ ਕੇ. ਐੱਸ. ਮੱਖਣ ਇਕ ਬਾਕਸਰ ਦੀ ਭੂਮਿਕਾ 'ਚ ਹਨ, ਜਿਨ੍ਹਾਂ ਨੂੰ ਸਰਦਾਰ ਹੋਣ ਦੇ ਚਲਦਿਆਂ ਬਾਕਸਿੰਗ 'ਚੋਂ ਕੱਢ ਦਿੱਤਾ ਜਾਂਦਾ ਹੈ।

ਫਿਲਮ 'ਚ ਕੇ. ਐੱਸ. ਮੱਖਣ ਦੇ ਨਾਲ-ਨਾਲ ਨਵ ਬਾਜਵਾ ਤੇ ਬਰਿੰਦਰ ਢਪਈ ਵੀਰੂ ਨੇ ਵੀ ਬਾਕਸਰ ਦੀ ਭੂਮਿਕਾ ਨਿਭਾਈ ਹੈ। ਫਿਲਮ ਖੇਡਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਾਉਂਦੀ ਹੈ। ਫਿਲਮ ਨੂੰ ਜਤਿੰਦਰ ਸਿੰਘ ਜੀਤੂ ਨੇ ਡਾਇਰੈਕਟ ਕੀਤਾ ਹੈ, ਜਦਕਿ ਇਸ ਦਾ ਸਕ੍ਰੀਨਪਲੇਅ ਤੇ ਡਾਇਲਾਗ ਕੁਦਰਤ ਪਾਲ ਨੇ ਲਿਖੇ ਹਨ। ਫਿਲਮ 'ਚ ਨੇਹਾ ਪਵਾਰ, ਰਜ਼ਾ ਮੁਰਾਦ, ਹਰਪ੍ਰੀਤ ਸਿੰਘ ਖਹਿਰਾ, ਗੁਰਪ੍ਰੀਤ ਕੌਰ ਚੱਢਾ, ਰਾਣਾ ਜੰਗ ਬਹਾਦਰ, ਦੀਦਾਰ ਗਿੱਲ, ਟਹਿਲਪ੍ਰੀਤ ਸਿੰਘ ਤੇ ਮਹਾਬੀਰ ਭੁੱਲਰ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਨੂੰ ਹੈਪਸ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਜਸਵਿੰਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਗੁਰਪ੍ਰੀਤ ਕੌਰ ਚੱਢਾ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਨੂੰ ਬਣਾਉਣ 'ਚ ਖਾਸ ਯੋਗਦਾਨ ਗੋਪੀ ਪਨੂੰ ਤੇ ਬਲਵੀਰ ਕੌਰ ਦਾ ਹੈ। 29 ਸਤੰਬਰ ਨੂੰ ਇਹ ਫਿਲਮ ਪੰਜਾਬ ਦੇ ਨਾਲ-ਨਾਲ ਭਾਰਤ ਦੇ ਹੋਰਨਾਂ ਹਿੱਸਿਆਂ ਤੇ ਵਿਦੇਸ਼ਾਂ 'ਚ ਰਿਲੀਜ਼ ਹੋਵੇਗੀ।


Tags: Dialogue Promo K S Makhan Kirdar-E-Sardar Nav Bajwa Neha Pawar Barinder Dhapai Veeru