FacebookTwitterg+Mail

#MeToo : 'ਬਿੱਗ ਬੌਸ' ਦੀ ਇਸ ਮਹਿਲਾ ਮੁਕਾਬਲੇਬਾਜ਼ ਦੇ ਨਿਸ਼ਾਨੇ 'ਤੇ ਆਏ ਜੈਕੀ ਸ਼ਰਾਫ

diandra soares
31 October, 2018 02:17:28 PM

ਮੁੰਬਈ (ਬਿਊਰੋ)— ਮਸ਼ਹੂਰ ਮਾਡਲ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ 10' ਦੀ ਸਾਬਕਾ ਮੁਕਾਬਲੇਬਾਜ਼ ਡਿਆਂਡਰਾ ਸਾਰੇਸ ਅੱਜਕਲ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਉਨ੍ਹਾਂ ਨੇ #ਮੀਟੂ ਅਭਿਆਨ ਦਾ ਸਮਰਥਨ ਕਰਦੇ ਹੋਏ ਖੁਦ ਨਾਲ ਯੌਨ ਸ਼ੋਸ਼ਣ ਦੀ ਘਟਨਾ ਦਾ ਖੁਲਾਸਾ ਕੀਤਾ ਹੈ। ਡਿਆਂਡਰਾ ਸਾਰੇਸ ਨੇ ਮਸ਼ਹੂਰ ਲੇਖਕ ਸੁਹੇਲ ਸੇਠ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਉਹ #ਮੀਟੂ ਅਭਿਆਨ ਦੇ ਤਹਿਤ ਬੋਲਣ ਵਾਲੀਆਂ ਮਹਿਲਾਵਾਂ ਦਾ ਵੀ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ। ਇਸ ਵਿਚਕਾਰ ਡਿਆਂਡਰਾ ਸਾਰੇਸ ਦੇ ਨਿਸ਼ਾਨੇ 'ਤੇ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਆ ਗਏ ਹਨ। ਮੀਡੀਆ 'ਚ ਚੱਲ ਰਹੀਆਂ ਖਬਰਾਂ ਦੀ ਮੰਨੀਏ ਤਾਂ ਡਿਆਂਡਰਾ ਸਾਰੇਸ ਨੇ ਜੈਕੀ ਦੇ ਇਕ ਬਿਆਨ ਨੂੰ ਸੁਣਨ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦੀ ਨਜ਼ਰ 'ਚ ਜੈਕੀ ਸ਼ਰਾਫ ਲਈ ਇੱਜ਼ਤ ਤੇ ਸਨਮਾਨ ਖਤਮ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਜੈਕੀ ਸ਼ਰਾਫ ਨੇ ਬੀਤੇ ਦਿਨ #ਮੀਟੂ ਅਭਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਦੋਸਤ ਤਮਾਸ਼ਾ ਬਣ ਗਏ ਗਨ ਅਤੇ ਬਾਕੀ ਲੋਕ ਇਸ ਦਾ ਮਜ਼ਾ ਲੈ ਰਹੇ ਹਨ।

ਜੈਕੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਇਹ ਬਦਕਿਸਮਤੀ ਹੈ। ਮੇਰੇ ਨਾਲ ਕੰਮ ਕਰਨ ਵਾਲੇ ਦੋਸਤ ਆਪਸ 'ਚ ਲੜ੍ਹ ਰਹੇ ਹਨ। ਉਹ ਆਪਣੀ ਇੱਜ਼ਤ 'ਤੇ ਲੱਗੇ ਧੱਬਿਆਂ 'ਤੇ ਲੋਕਾਂ ਵਿਚਕਾਰ ਸਫਾਈ ਦੇ ਰਹੇ ਹਨ ਅਤੇ ਬਾਕੀ ਲੋਕ ਇਸ 'ਚ ਮਜ਼ਾ ਲੈ ਰਹੇ ਹਨ।'' ਉਨ੍ਹਾਂ ਦੇ ਇਸ ਬਿਆਨ 'ਤੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਡਿਆਂਡਰਾ ਸਾਰੇਸ ਨੇ ਕਿਹਾ ਹੈ ਕਿ ਜੈਕੀ ਸ਼ਰਾਫ ਦਾ ਇਹ ਬਿਆਨ ਕਾਫੀ ਬਦਕਿਸਮਤੀ ਤੇ ਗਲਤ ਹੈ। ਉਨ੍ਹਾਂ ਦੀ ਨਜ਼ਰ 'ਚ ਜੋ ਜੈਕੀ ਸ਼ਰਾਫ ਲਈ ਇੱਜ਼ਤ ਤੇ ਸਨਮਾਨ ਸੀ ਹੁਣ ਉਹ ਖਤਮ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਡਿਆਂਡਰਾ ਸਾਰੇਸ ਨੇ ਖੁਲਾਸਾ ਕੀਤਾ ਹੈ ਕਿ ਸਾਲਾਂ ਪਹਿਲਾਂ ਲੇਖਕ ਸੁਹੇਲ ਸੇਠ ਨੇ ਉਨ੍ਹਾਂ ਨਾਲ ਇਕ ਪਾਰਟੀ 'ਚ ਜ਼ਬਰਦਸਤੀ ਕਿੱਸ ਕਰਨ ਦੀ ਅਤੇ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉੱਥੇ ਉਨ੍ਹਾਂ ਦੇ ਇਸ ਬਿਆਨ ਨੂੰ ਕਈ ਲੋਕਾਂ ਨੇ ਪਬਲੀਸਿਟੀ ਸਟੰਟ ਕਰਾਰ ਦਿੱਤਾ ਸੀ। ਇਸ ਗੱਲ 'ਤੇ ਵੀ ਡਿਆਂਡਰਾ ਨੇ ਗੁੱਸਾ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਪਬਲੀਸਿਟੀ ਹਾਸਲ ਕਰਨ ਲਈ ਇਹ ਸਭ ਕੁਝ ਕਰਦੀ ਤਾਂ ਉਹ ਕਿਸੇ ਵੱਡੇ ਸੁਪਰਸਟਾਰ ਦਾ ਨਾਂ ਲੈਂਦੀ ਨਾ ਕਿ ਸੁਹੇਲ ਸੇਠ ਦਾ। ਦੱਸ ਦੇਈਏ ਕਿ ਡਿਆਂਡਰਾ ਸਾਰੇਸ ਤੋਂ ਇਲਾਵਾ #ਮੀਟੂ ਅਭਿਆਨ ਦੇ ਤਹਿਤ ਲੇਖਿਕਾ ਇਰਾ ਤ੍ਰਿਵੇਦੀ ਅਤੇ ਫਿਲਮ ਨਿਰਮਾਤਾ ਨਤਾਸ਼ਾ ਰਾਠੌਰ ਨੇ ਵੀ ਸੁਹੇਲ ਸੇਠ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾ ਚੁੱਕੀਆਂ ਹਨ। ਹੁਣ ਤੱਕ ਇਸ ਮੁਹਿੰਮ ਦੇ ਤਹਿਤ ਕਈ ਸਿਤਾਰਿਆਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗ ਚੁੱਕੇ ਹਨ।


Tags: Diandra SoaresJackie ShroffStatement MeTooBigg Boss 10Interview

About The Author

Chanda

Chanda is content editor at Punjab Kesari