FacebookTwitterg+Mail

'ਬਿੱਗ ਬੌਸ' ਦੇ ਘਰ ਡਿਆਂਡਰਾ-ਗੌਤਮ ਨੇ ਬਾਥਰੂਮ 'ਚ ਕੀਤੀ ਸੀ ਅਸ਼ਲੀਲ ਹਰਕਤ, ਉੱਡੀ ਸੀ ਗਰਭਵਤੀ ਹੋਣ ਦੀ ਖਬਰ

diandra soares affair with gautam gulati
29 September, 2017 04:44:05 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਆਲਿਟੀ ਸ਼ੋਅ 'ਬਿੱਗ ਬੌਸ 11' ਇਕ ਅਕਤੂਬਰ ਤੋਂ ਦਰਸ਼ਕਾਂ ਦੇ ਸਾਹਮਣੇ ਹੋਵੇਗਾ। ਇਸ ਦੇ ਨਾਲ ਹੀ 'ਬਿੱਗ ਬੌਸ' ਦੇ ਪਿਛਲੇ ਸੀਜ਼ਨ ਦੇ ਕਿੱਸੇ ਵੀ ਚਰਚਾ 'ਚ ਆਉਣ ਲੱਗੇ ਹਨ। ਇਨ੍ਹਾਂ ਕਿੱਸਿਆਂ 'ਚ ਦਰਸ਼ਕਾਂ ਨੂੰ ਗੌਤਮ ਗੁਲਾਟੀ ਅਤੇ ਡਿਆਂਡਰਾ ਸਾਰੇਸ ਨੂੰ ਲਵ ਸਟੋਰੀ ਯਾਦ ਆ ਰਹੀ ਹੈ, ਜਦੋਂ ਗੌਤਮ ਗੁਲਾਟੀ ਦੀ ਕਿਸੇ ਗੱਲ ਤੋਂ ਨਾਰਾਜ਼ ਡਿਆਂਡਰਾ ਨੇ ਸਾਰੇ ਘਰਵਾਲਿਆ ਸਾਹਮਣੇ ਉਨ੍ਹਾਂ ਨੂੰ ਕਿੱਸ ਕਰ ਲਿਆ ਸੀ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਜਦੋਂ ਡਿਆਂਡਰਾ ਸਾਰੇਸ ਘਰੋਂ ਬਾਹਰ ਹੋ ਗਈ ਸੀ ਤਾਂ ਉਹ ਆਪਣਾ ਪ੍ਰੈਗਨੈਂਸੀ ਟੈਸਟ ਕਰਾਉਣ ਹਸਪਤਾਲ ਗਈ ਸੀ। ਇਸ ਤੋਂ ਬਾਅਦ ਖਬਰ ਆਈ ਸੀ ਕਿ ਉਨ੍ਹਾਂ ਦੀ ਪ੍ਰੈਗਨੈਂਸੀ ਟੈਸਟ ਪਾਜੀਟਿਵ ਆਇਆ ਸੀ। ਦੱਸਿਆ ਜਾਂਦਾ ਹੈ ਕਿ ਬਾਅਦ 'ਚ ਡਿਆਂਡਰਾ ਨੇ ਇਨ੍ਹਾਂ ਖ਼ਬਰਾਂ ਨੂੰ ਮਖੌਲ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ''ਮੈਂ ਕਿਸ ਤੋਂ ਪ੍ਰੈਗਨੈਂਟ ਨਹੀਂ ਹੁੰਦੀ।

Punjabi Bollywood Tadka

ਜਦੋਂ ਗੌਤਮ ਅਤੇ ਡਿਆਂਡਰਾ ਬਿੱਗ ਬੌਸ ਦੇ ਘਰ 'ਚ ਸਨ ਤਾਂ ਗੌਤਮ ਨੇ ਡਿਆਂਡਰਾ ਨੂੰ ਝੂਠ ਬੋਲਦੇ ਹੋਏ ਕਿਹਾ ਸੀ ਕਿ ਬਿੱਗ ਬੌਸ ਨੇ ਸਾਨੂੰ ਦੋਹਾਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਲਈ ਕਿਹਾ ਹੈ ਪਰ ਜਦੋਂ ਗੌਤਮ ਦਾ ਇਹ ਝੂਠ ਡਿਆਂਡਰਾ ਨੂੰ ਪਤਾ ਲੱਗਾ ਤਾਂ ਉਹ ਗੌਤਮ ਤੋਂ ਨਾਰਾਜ਼ ਹੋ ਕੇ ਪੂਰੀ ਰਾਤ ਰੋਦੀ ਰਹੀ। ਜਦੋਂ ਕਰਿਸ਼ਮਾ ਨੇ ਡਿਆਂਡਰਾ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਗੌਤਮ ਦਾ ਨਾਂ ਲਿਆ ਸੀ।

Punjabi Bollywood Tadka

ਇਸ ਤੋਂ ਬਾਅਦ ਅਚਾਨਕ ਡਿਆਂਡਰਾ ਆਈ ਅਤੇ ਲਿਵਿੰਗ ਰੂਮ 'ਚ ਬੈਠੇ ਗੌਤਮ ਨੂੰ ਘੜੀਸ ਕੇ ਬਾਥਰੂਮ ਲੈ ਗਈ ਅਤੇ ਉਸ ਨੂੰ ਕਿੱੱਸ ਕਰਨ ਲੱਗੀ। ਉਸ ਦੀ ਇਸ ਹਰਕਤ ਨਾਲ ਨਾ ਸਿਰਫ ਗੌਤਮ ਬਲਕਿ ਉੱਥੇ ਮੌਜੂਦ ਘਰ ਦੇ ਮੈਂਬਰ ਵੀ ਹੈਰਾਨ ਹੋ ਗਏ। ਹਾਲ ਹੀ 'ਚ ਜਦੋਂ ਇਹ ਐਪੀਸੋਡ ਟੈਲੀਕਾਸਟ ਕੀਤਾ ਗਿਆ ਤਾਂ ਸੀਨ ਨੂੰ ਐਡਿਟ ਕਰ ਕੇ ਦਿਖਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸਾਰਿਆ ਨੂੰ ਹੈਰਾਨ ਕਰਦੇ ਹੋਏ ਡਿਆਂਡਰਾ ਬਿੱਗ ਬੌਸ ਦੇ ਘਰ 'ਚ ਆਪਣਾ ਸਿਰ ਵੀ ਮੁੰਡਵਾ ਲਿਆ ਸੀ। ਬਿੱਗ ਬੌਸ ਦੇ ਅੱਠਵੇਂ ਸੀਜ਼ਨ ਦੇ ਜੇਤੂ ਗੌਤਮ ਗੁਲਾਟੀ ਹੀ ਸਨ।

Punjabi Bollywood Tadka Punjabi Bollywood Tadka Punjabi Bollywood Tadka


Tags: Bigg bossPregnancy Diandra SoaresAffairGautam GulatiSalman khanIntimate sceneਬਿੱਗ ਬੌਸ