ਮੁੰਬਈ— ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਉਂਝ ਤਾਂ ਕੋਈ ਖਾਸ ਬਾਲੀਵੁੱਡ ਪ੍ਰੋਜੈਕਟ ਨਹੀਂ ਕਰ ਰਹੀ ਪਰ ਉਹ ਕਿਸੇ ਨਾ ਕਿਸੇ ਵਜ੍ਹਾਂ ਕਰਕੇ ਲਾਈਮਲਾਇਟ 'ਚ ਬਣੀ ਰਹਿੰਦੀ ਹੈ। ਨਿੱਜੀ ਜ਼ਿੰਦਗੀ, ਬ੍ਰੇਕਅੱਪ, ਲਿੰਕਅੱਪ ਅਤੇ ਮਾਤਾ-ਪਿਤਾ ਨਾਲ ਝਗੜੇ ਤੋਂ ਇਲਾਵਾ ਅੱਜ ਅਮੀਸ਼ਾ ਇਕ ਵੱਖਰੀ ਹੀ ਵਜ੍ਹਾ ਕਰਕੇ ਚਰਚਾ ਹੈ।
ਅਮੀਸ਼ਾ ਅੱਜ-ਕੱਲ ਸਿਰਫ ਬਾਲੀਵੁੱਡ ਪਾਰਟੀ 'ਚ ਨਜ਼ਰ ਆਉਂਦੀ ਹੈ। ਉਹ ਪਾਰਟੀ 'ਚ ਜਾ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਨਾਲ ਤਸਵੀਰਾਂ ਕਲਿੱਕ ਕਰਵਾਉਣ ਲਈ ਫੋਰਸ ਕਰਦੀ ਹੈ। ਇਸ ਵਜ੍ਹਾ ਨਾਲ ਸੈਲੀਬ੍ਰਿਟੀਜ਼ ਵੀ ਉਸ ਨਾਲ ਇਰੀਟੇਟ ਹੋ ਜਾਂਦੇ ਹਨ। ਹਾਲ ਹੀ 'ਚ ਉਸ ਨੇ ਇਕ ਪਾਰਟੀ 'ਚ ਵੀ ਅਜਿਹੀ ਹੀ ਹਰਕਤ ਕੀਤੀ ਕਿ ਗੈਸਟ ਵੀ ਸ਼ਰਮਿੰਦਾ ਹੋ ਗਏ।
ਇਸ ਵਾਰ ਅਮੀਸ਼ਾ ਨੇ ਰਣਬੀਰ ਕਪੂਰ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਹ ਪਾਰਟੀ ਛੱਡ ਕੇ ਚੱਲਾ ਗਿਆ। ਡੇਕਨ ਕਾਂਨਿਕਲ 'ਚ ਛਪੀ ਇਕ ਰਿਪੋਰਟ ਮੁਤਾਬਤ ਅਮੀਸ਼ਾ ਤੇ ਰਣਬੀਰ ਇਕ ਹੀ ਪਾਰਟੀ 'ਚ ਮੌਜੂਦ ਸਨ। ਅਮੀਸ਼ਾ ਨੇ ਉਸ ਨੇ ਕੁਝ ਪ੍ਰਾਈਵੇਟ 'ਚ ਜਾ ਕੇ ਗੱਲ ਕਰਨਾ ਚਾਹੁੰਦੀ ਸੀ।
ਅਮੀਸ਼ਾ ਵਾਰ-ਵਾਰ ਰਣਵੀਰ ਨੂੰ ਵੱਖ ਚੱਲਣ ਲਈ ਅਪਰੋਚ ਕਰ ਰਹੀ ਸੀ। ਰਣਬੀਰ ਕਪੂਰ ਸਮਝ ਨਹੀਂ ਪਾ ਰਿਹਾ ਸੀ ਕਿ ਆਖਿਰ ਅਮੀਸ਼ਾ ਉਸ ਨਾਲ ਕੀ ਗੱਲ ਕਰਨਾ ਚਾਹੁੰਦੀ ਹੈ। ਇਸ ਲਈ ਉਹ ਬਿਨਾ ਕਿਸੇ ਨੂੰ ਦੱਸੇ ਹੀ ਪਾਰਟੀ ਤੋਂ ਚਲੇ ਗਏ। ਪਿਛਲੀ ਵਾਰ ਵੀ ਰਣਧੀਰ ਕਪੂਰ ਦੇ 70ਵੇਂ ਜਨਮਦਿਨ 'ਤੇ ਵੀ ਅਮੀਸ਼ਾ ਨੇ ਕੁਝ ਅਜਿਹਾ ਕੀਤਾ ਸੀ।