ਨਵੀਂ ਦਿੱਲੀ— ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਆਪਣੀ ਪੀਰੀਅਡ ਫਿਲਮ 'ਪਦਮਾਵਤੀ' ਸਾਲਾਂ ਪਹਿਲੇ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਨਾਲ ਬਣਾਉਣਾ ਚਾਹੁੰਦੇ ਸਨ। ਦੋਵਾਂ ਅਦਾਕਾਰਾਂ ਨੇ ਪਦਮਾਵਤੀ ਦੇ ਲਈ ਆਪਣੀ ਮਨਜੂਰੀ ਵੀ ਦੇ ਦਿੱਤੀ ਸੀ ਪਰ ਮੌਕੇ 'ਤੇ ਭੰਸਾਲੀ ਦੇ ਸਾਹਮਣੇ ਰੱਖੀ ਐਸ਼ਵਰਿਆ ਦੀ ਇੱਕ ਸ਼ਰਤ ਨੇ ਸਾਰਾ ਖੇਡ ਖਰਾਬ ਦਿੱਤਾ ਅਤੇ ਫਿਲਮ ਨਹੀਂ ਬਣ ਸਕੀ।
ਹੁਣ ਭੰਸਾਲੀ ਆਪਣੀ ਇਸ ਫਿਲਮ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਸ਼ਾਹਿਦ ਕਪੂਰ ਨਾਲ ਬਣਾ ਰਹੇ ਹਨ। ਅਸਲ 'ਚ ਜਿਸ ਸਮੇਂ ਭੰਸਾਲੀ 'ਪਦਮਾਵਤੀ' ਬਣਾ ਰਹੇ ਸਨ, ਉਸ ਸਮੇਂ ਸਲਮਾਨ ਅਤੇ ਐਸ਼ਵਰਿਆ ਦੇ ਰਿਸ਼ਤਿਆਂ ਵਿੱਚ ਖਟਾਸ ਆ ਚੁੱਕੀ ਸੀ ਅਤੇ ਐਸ਼ਵਰਿਆ ਨੇ ਭੰਸਾਲੀ ਦੇ ਸਾਹਮਣੇ ਇਸ ਫਿਲਮ ਨੂੰ ਲੈ ਕੇ ਮੁਸ਼ਕਿਲ ਸ਼ਰਤ ਰੱਖ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਸ਼ਰਤ ਵਿੱਚ ਫਿਲਮ ਕਰ ਸਕਦੀ ਹੈ, ਜੇਕਰ ਸਲਮਾਨ ਅਲਾਊਦੀਨ ਖਿਲਜੀ ਦਾ ਕਿਰਦਾਰ ਨਿਭਾਉਂਣਗੇ ਯਾਨੀ ਵਿਲੇਨ ਦਾ ਕਿਰਦਾਰ।
ਇਸ ਦਾ ਮਤਲਬ ਇਹ ਵੀ ਸੀ ਕਿ ਇਸ ਫਿਲਮ ਵਿੱਚ ਸਲਮਾਨ ਅਤੇ ਐਸ਼ਵਰਿਆ ਦਾ ਇਕੱਠੇ ਇੱਕ ਸੀਨ ਵੀ ਨਹੀਂ ਹੋਵੇਗਾ। ਇਸ ਸ਼ਰਤ ਤੇ ਸਲਮਾਨ ਰਾਜ਼ੀ ਨਹੀਂ ਹੋਏ । ਇਸ ਤੇ ਗੱਲ ਵਿਗੜ ਗਈ ਅਤੇ ਬਾਲੀਵੁੱਡ ਦੇ ਇਸ ਚਰਚਿਤ ਕਪੱਲ ਦੇ ਨਾਲ 'ਪਦਮਾਵਤੀ' ਨਹੀਂ ਬਣ ਸਕੀ। ਹੁਣ ਭੰਸਾਲੀ ਦੀ ਇਸ ਫਿਲਮ ਵਿੱਚ ਪਦਮਾਵਤੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਅਤੇ ਅਲਾਊਦੀਨ ਖਿਲਜੀ ਦਾ ਕਿਰਦਾਰ ਰਣਵੀਰ ਸਿੰਘ ਨਿਭਾਅ ਰਹੇ ਹਨ ਪਰ ਇਸ ਲਵ-ਬਰਡਜ਼ ਵਿੱਚ ਇੱਕ ਸੀਨ ਵੀ ਨਹੀਂ ਫਿਲਮਾਇਆ ਜਾਵੇਗਾ। ਦੀਪਿਕਾ ਨਾਲ ਸ਼ਾਹਿਦ ਕਪੂਰ ਰੋਮਾਂਸ ਕਰਦੇ ਨਜ਼ਰ ਆਉਂਣਗੇ।
ਇਹ ਜ਼ਾਹਿਰ ਹੋ ਚੁੱਕਾ ਹੈ ਕਿ 'ਪਦਮਾਵਤੀ' ਦੇ ਲਈ ਭੰਸਾਲੀ ਦੀ ਪਹਿਲੀ ਪਸੰਦ ਐਸ਼ਵਰਿਆ ਅਤੇ ਸਲਮਾਨ ਸੀ। ਉਹ ਉਨ੍ਹਾਂ ਦੇ ਨਾਲ ਪਹਿਲੇ 'ਹਮ ਦਿਲ ਦੇ ਚੁੱਕੇ ਸਨਮ' ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਬਾਅਦ ਐਸ਼ਵਰਿਆ ਅਤੇ ਭੰਸਾਲੀ ਦੇ ਅਫੇਅਰ ਦੀ ਵੀ ਚਰਚਾ ਰਹੀ ਸੀ।